ਨਵੀਂ ਦਿੱਲੀ: ਫਿਨਲੈਂਡ ਅਧਿਕਾਰਤ ਤੌਰ ਉੱਤੇ NATO ਵਿੱਚ ਸ਼ਾਮਿਲ ਹੋ ਗਿਆ ਹੈ ਜੋ ਕਿ ਰੂਸ ਲਈ ਚੰਗੀ ਖਬਰ ਨਹੀਂ ਹੈ। ਯੂਕਰੇਨ ਉੱਤੇ ਹੋਏ ਹਮਲੇ ਤੋਂ ਪਹਿਲਾਂ ਹੀ ਰੂਸ ਨਾਟੋ ਦੇ ਵਿਸਥਾਰ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਰੂਸ ਕਿਸੇ ਗੁਆਂਢੀ ਦੇਸ਼ ਦੇ ਨਾਟੋ ਵਿੱਚ ਸ਼ਾਮਿਲ ਹੋਣ ਤੋਂ ਨਰਾਜ਼ ਹੈ। ਇਸ ਤੋਂ ਪਹਿਲਾਂ 2008 ਵਿੱਚ ਜਾਰਜੀਆ ਨੇ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਾਰਣ ਰੂਸ ਨਰਾਜ਼ ਹੋ ਗਿਆ ਸੀ।
ਨਾਟੋ ਨੂੰ ਲੈ ਕੇ ਪੁਤਿਨ ਦੀ ਨਾਰਾਜ਼ਗੀ ਦਾ ਇਕ ਕਾਰਨ ਇਸ ਫੋਜ਼ੀ ਸੰਗਠਨ ਦਾ ਮੈਂਬਰ ਬਣਨ ਅਤੇ ਮੈਬਰਾਂ ਨੂੰ ਸੁਰੱਖਿਆ ਦਾ ਭਰੋਸਾ ਦੇਣਾ ਹੈ । ਇਸ ਤਹਿਤ ਕੋਈ ਵੀ ਯੂਰਪੀ ਦੇਸ਼ ਇਸ ਵਿਚ ਸ਼ਾਮਿਲ ਹੋ ਸਕਦਾ ਸੀ। ਮਿਲੀ ਜਾਣਕਾਰੀ ਮੁਤਾਬਿਕ ਇਸ ਦੇ ਮੈਂਬਰ ਦੇਸ਼ਾਂ ਲਈ ਵੀ ਸੁਰੱਖਿਆ ਦਾ ਪ੍ਰਬੰਧ ਸੀ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਬਾਹਰੀ ਦੇਸ਼ ਉਸ ਦੇ ਮੈਬਰਾਂ ਤੇ ਹਮਲਾ ਕਰਦਾ ਹੈ ਤਾਂ ਸਾਰੇ ਮੈਂਬਰ ਦੇਸ਼ ਮਿਲ ਕੇ ਉਸ ਦੀ ਰੱਖਿਆ ਕਰਨਗੇ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਫਿਨਲੈਂਡ ਨਾਟੋ ਦਾ ਮੈਂਬਰ ਬਣ ਜਾਂਦਾ ਹੈ ਤਾਂ ਉਸ ਦੀ ਸਰਹੱਦ ਤੇ ਨਾਟੋ ਬਲ ਤਾਇਨਾਤ ਰਹਿਣਗੇ ਜੋ ਰੂਸ ਮੁਤਾਬਕ ਉਸ ਲਈ ਖ਼ਤਰੇ ਦੀ ਘੰਟੀ ਹੋਵੇਗੀ ਅਤੇ ਫਿਨਲੈਂਡ ਦੇ ਨਾਟੋ ਵਿੱਚ ਸ਼ਾਮਿਲ ਹੋਣ ਦਾ ਅਸਲ ਕਾਰਣ ਇਹ ਹੈ ਕਿ ਨਾਟੋ ਰੂਸ ਦੀ ਸਰਹੱਦ ਦੇ ਬਹੁਤ ਨੇੜੇ ਹੈ।
ਨਾਟੋ ਦਾ ਗਠਨ 1949 ਵਿਚ ਹੋਇਆ ਸੀ ਪਰ ਇਸਦੀ ਨੀਂਹ ਦੂਜੇ ਵਿਸ਼ਵ ਯੁੱਧ ਦੌਰਾਨ ਹੀ ਰੱਖੀ ਗਈ ਸੀ ਇਸ ਤੋਂ ਬਾਅਦ ਸੋਵੀਅਤ ਯੂਨੀਅਨ ਨੇ ਪੂਰਬੀ ਯੂਰਪ ਦੇ ਖੇਤਰਾਂ ਤੋਂ ਫੋਜਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਰਿਪੋਰਟ ਮੁਤਾਬਕ 1948 ਵਿਚ ਬਰਲਿਨ ਨੂੰ ਵੀ ਘੇਰ ਲਿਆ ਗਿਆ ਸੀ ਫਿਰ ਇਸ ਤੋਂ ਬਾਅਦ ਸੋਵੀਅਤ ਯੂਨੀਅਨ ਦੀ ਵਿਸਤਾਰਵਾਦੀ ਨੀਤੀ ਨੂੰ ਰੋਕਣ ਲਈ ਅਮਰੀਕਾ ਨੇ 1949 ਵਿਚ ਨਾਟੋ ਦੀ ਸ਼ੁਰੂਆਤ ਕੀਤੀ ਅਤੇ ਜਦੋਂ ਨਾਟੋ ਦਾ ਗਠਨ ਕੀਤਾ ਗਿਆ ਸੀ ਇਸ ਦੇ 12 ਮੈਂਬਰ ਸਨ।



