Italy ਨੇ ChatGPT ‘ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ

Italy banned ChatGPT: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਸਦਾ ਵੱਡਾ ਸਿਹਰਾ…

Italy banned ChatGPT: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਸਦਾ ਵੱਡਾ ਸਿਹਰਾ OpenAI ਦੇ ਚੈਟਬੋਟ ਚੈਟਜੀਪੀਟੀ ਨੂੰ ਜਾਂਦਾ ਹੈ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਚੈਟਜੀਪੀਟੀ ਨੂੰ 40 ਸਾਲਾਂ ਵਿੱਚ ਸਭ ਤੋਂ ਕ੍ਰਾਂਤੀਕਾਰੀ ਤਕਨਾਲੋਜੀ ਦੱਸਿਆ ਹੈ। ਇਹ ਟੈਕਨਾਲੋਜੀ ਦੁਨੀਆ ਭਰ ‘ਚ ਪ੍ਰਸਿੱਧੀ ਹਾਸਲ ਕਰ ਰਹੀ ਹੈ ਪਰ ਇਸ ਦੌਰਾਨ AI Tech ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਪਿਛਲੇ ਸ਼ੁੱਕਰਵਾਰ ਇਟਲੀ ਵਿੱਚ ਚੈਟਜੀਪੀਟੀ ਨੂੰ ਕਥਿਤ ਤੌਰ ‘ਤੇ ਬੈਨ ਕਰ ਦਿੱਤਾ ਗਿਆ ਸੀ। 

ਮੀਡੀਆ ਰਿਪੋਰਟ ਮੁਤਾਬਿਕ ਇਟਲੀ ਦੀ ਡਾਟਾ ਪ੍ਰੋਟੈਕਸ਼ਨ ਅਥਾਰਟੀ ਨੇ ਚੈਟਜੀਪੀਟੀ ਬਣਾਉਣ ਵਾਲੀ ਕੰਪਨੀ ਓਪਨਏਆਈ ‘ਤੇ ਆਪਣੇ ਯੂਜ਼ਰਸ ਦਾ ਡਾਟਾ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਤੋਂ ਇਲਾਵਾ ਇਟਾਲੀਅਨ ਅਥਾਰਟੀ ਨੇ ਕਿਹਾ ਹੈ ਕਿ ਚੈਟਜੀਪੀਟੀ ਕੋਲ ਨਾਬਾਲਗਾਂ ਨੂੰ ਗੈਰ-ਕਾਨੂੰਨੀ ਸਮੱਗਰੀ ਦੇ ਸੰਪਰਕ ਵਿੱਚ ਆਉਣ ਤੋਂ ਰੋਕਣ ਲਈ ਉਮਰ-ਪੜਤਾਲ ਪ੍ਰਣਾਲੀ ਨਹੀਂ ਹੈ। ਇਸ ਦੇ ਨਾਲ, ਇਟਲੀ ਗੋਪਨੀਯਤਾ ਦੀਆਂ ਚਿੰਤਾਵਾਂ ਦੇ ਕਾਰਨ ਚੈਟਜੀਪੀਟੀ ‘ਤੇ ਪਾਬੰਦੀ ਲਗਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਦੋਂ ਕਿ ਚੀਨ, ਰੂਸ, ਉੱਤਰੀ ਕੋਰੀਆ ਅਤੇ ਈਰਾਨ ਵਿੱਚ ਓਪਨਏਆਈ ਨੇ ਜਾਣਬੁੱਝ ਕੇ ਪਹੁੰਚ ਦੀ ਆਗਿਆ ਨਾ ਦੇਣ ਦੀ ਚੋਣ ਕੀਤੀ ਹੈ।

ਪਾਬੰਦੀ ਤੋਂ ਬਾਅਦ ਚੈਟਜੀਪੀਟੀ ਦੇ ਸੰਸਥਾਪਕ ਸੈਮ ਓਲਟਮੈਨ ਨੇ ਕਿਹਾ ਕਿ ਇਟਲੀ ਉਨ੍ਹਾਂ ਦੇ ਪਸੰਦੀਦਾ ਦੇਸ਼ਾਂ ਵਿੱਚੋਂ ਇੱਕ ਹੈ। ਇਟਲੀ ਵਿੱਚ ਚੈਟਜੀਪੀਟੀ ਸੇਵਾ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਸਾਰੇ ਗੋਪਨੀਯਤਾ ਕਾਨੂੰਨਾਂ ਦੀ ਪਾਲਣਾ ਕਰ ਰਹੇ ਹਾਂ। ਇਟਲੀ ਮੇਰੇ ਮਨਪਸੰਦ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਮੈਂ ਜਲਦੀ ਹੀ ਉੱਥੇ ਦੁਬਾਰਾ ਯਾਤਰਾ ਕਰਨ ਦੀ ਉਮੀਦ ਕਰਦਾ ਹਾਂ! OpenAi ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਇਟਲੀ ਵਿੱਚ ChatGPT ਨੂੰ ਅਯੋਗ ਕਰ ਦਿੱਤਾ ਹੈ ਅਤੇ ਲੋਕਾਂ ਦੀ ਗੋਪਨੀਯਤਾ ਦੀ ਰੱਖਿਆ ਕਰਨ ਲਈ ਵਚਨਬੱਧ ਹੈ। 

Leave a Reply

Your email address will not be published. Required fields are marked *