Cabinet Minister Harjot Bains Marriage: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਨਿਚਰਵਾਰ ਯਾਨੀ ਅੱਜ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਸੁਭਾਗੀ ਜੋੜੀ ਦਾ ਅਨੰਦ ਕਾਰਜ ਨੰਗਲ ਦੇ ਗੁਰਦੁਆਰਾ ਸ੍ਰੀ ਬਿਭੋੋਰ ਸਾਹਿਬ ਵਿਖੇ ਪੂਰਨ ਗੁਰ ਮਰਿਯਾਦਾ ਅਨੁਸਾਰ ਸੰਪਨ ਹੋ ਗਿਆ। ਉਨ੍ਹਾਂ ਦੇ ਅਨੰਦ ਕਾਰਜ ਸ਼ਨਿਚਰਵਾਰ ਸਵੇਰੇ 8 ਵਜੇ ਸ਼ੁਰੂ ਹੋ ਕੇ 9.40 ਤਕ ਮੁਕੰਮਲ ਹੋਏ। ਵਿਆਹ ਦੀਆਂ ਰਸਮਾਂ ‘ਚ ਸਿਰਫ਼ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ।
ਇਸ ਸਮੇਂ ਕੈਬਨਿਟ ਮੰਤਰੀ ਤੇ ਡਾ. ਜੋਤੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੰਗਲ ਦੇ ਇਤਿਹਾਸਕ ਰੈਸਟ ਹਾਊਸ ਸਤਲੁਜ ਸਦਨ ਵਿਖੇ ਪਹੁੰਚ ਚੁੱਕੇ ਹਨ, ਜਿੱਥੇ ਸਖ਼ਤ ਸੁਰੱਖਿਆ ਵਿਚਕਾਰ ਮਹਿਮਾਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਸਤਲੁਜ ਸਦਨ ‘ਚ ਮੀਡੀਆ ਨੂੰ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੈ।
