ਚੰਡੀਗੜ੍ਹ : ਪੰਜਾਬ ਪੁਲਿਸ ਦੇ ਆਪ੍ਰੇਸ਼ਨ ਅੰਮ੍ਰਿਤਪਾਲ ‘ਚ ਹੁਣ ਕੌਮੀ ਜਾਂਚ ਏਜੰਸੀ NIA ਦੀ ਐਂਟਰੀ ਹੋਈ ਹੈ। ਐੱਨਆਈਏ ਦੀਆਂ 8 ਟੀਮਾਂ ਪੰਜਾਬ ਪੁੱਜੀਆਂ ਹਨ ਜੋ ਅੰਮ੍ਰਿਤਪਾਲ ਮਾਮਲੇ ਦੀ ਜਾਂਚ ਦੇ ਸਿਲਸਿਲੇ ‘ਚ ਜਲੰਧਰ, ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ਪਹੁੰਚੀਆਂ ਹਨ। NIA ਦੀ ਟੀਮ ਹਥਿਆਰਾਂ, ਵਿਦੇਸ਼ਾਂ ਨਾਲ ਲਿੰਕ, ਫੰਡਿੰਗ ਤੇ ISI ਨਾਲ ਲਿੰਕ ਦੀ ਜਾਂਚ ਕਰ ਰਹੀ ਹੈ।
ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 458 ਕਰੀਬੀਆਂ ਦੀ ਪਛਾਣ ਕਰ ਕੇ NIA ਨੂੰ ਉਨ੍ਹਾਂ ਦੀ ਸੂਚੀ ਸੌਂਪ ਦਿੱਤੀ ਹੈ। ਏ ਕੈਟਾਗਰੀ ਦੇ 142 ਲੋਕ ਹਨ ਜਿਹੜੇ 24 ਘੰਟੇ ਅੰਮ੍ਰਿਤਪਾਲ ਨਾਲ ਰਹਿੰਦੇ ਸਨ। ਬੀ ਕੈਟਾਗਰੀ ‘ਚ 213 ਲੋਕ ਉਹ ਸਨ ਜਿਹੜੇ ਫਾਇਨਾਂਸ ਤੇ ਸੰਗਠਨ ਦਾ ਕੰਮ ਦੇਖਦੇ ਸਨ।
ਅਪਡੇਟ ਜਾਰੀ ..

