ਜਲੰਧਰ : ਪੰਜਾਬ ਕਾਂਗਰਸ ਨੇ ਕਾਂਗਰਸੀ ਸੀਨੀਅਰ ਆਗੂ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਕੌਰ ਜਲੰਧਰ ਸੀਟ ਤੋਂ ਚੋਣ ਲੜਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਦੇਸ਼ ਪੱਧਰੀ ਭਾਰਤ ਜੋੜੋ ਯਾਤਰਾ ਦਰਮਿਆਨ ਜਲੰਧਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਦਾ ਅਕਾਲ ਚਲਾਣਾ ਹੋ ਗਿਆ ਸੀ। ਉਸ ਤੋਂ ਬਾਅਦ ਇਹ ਅੰਦਾਜੇ ਲੱਗ ਰਹੇ ਸਨ ਕਿ ਉਨ੍ਹਾਂ ਦੀ ਪਤਨੀ ਨੂੰ ਹੀ ਕਾਂਗਰਸ ਆਪਣਾ ਉਮੀਦਵਾਰ ਬਣਾਏਗੀ।
ਸੰਤੋਖ ਸਿੰਘ ਚੌਧਰੀ ਦਾ ਪਿਛੋਕੜ
ਜ਼ਿਕਰਯੋਗ ਹੈ ਕਿ ਕਾਂਗਰਸੀ ਆਗੂ ਸੰਤੋਖ ਸਿੰਘ ਚੌਧਰੀ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਧਾਲੀਵਾਲ ਵਿਖੇ 18 ਜੂਨ 1946 ਨੂੰ ਹੋਇਆ ਸੀ। ਸੰਤੋਖ ਚੌਧਰੀ ਸੂਬੇ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਦੀ ਹੀ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਸਨ ਸੰਤੋਖ ਚੌਧਰੀ ਨੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸੀ ਪਾਰਟੀ ਦੀ ਝੋਲੀ ਜਿੱਤ ਪਾਈ ਸੀ। 2019 ‘ਚ ਵੀ ਸੰਤੋਖ ਚੌਧਰੀ ਜਿੱਤੇ ਸਨ ਅਤੇ 76 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਵਿੱਚ ਮੌਤ ਹੋ ਘਈ ਸੀ।
