ਮੁਕਤਸਰ ‘ਚ ਵਾਪਰੀਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੋਕੇ ਤੇ ਮੋਤ
ਅੱਜਕੱਲ ਆਏ-ਦਿਨ ਨਵੀਂ ਖ਼ਬਰ ਸੁਣਨ ਤੇ ਦੇਖਣ ਨੂੰ ਮਿਲਦੀ ਹੈ ਉਸ ਤਰ੍ਹਾਂ ਹੀ ਅੱਜ ਸ੍ਰੀ ਮੁਕਤਸਰ ਦੇ ਜਲਾਲਾਬਾਦ ਦੇ ਯਾਦਗਾਰੀ ਗੇਟ ਕੋਲ ਹਾਦਸਾ ਵਾਪਰਨ ਦੀ ਖ਼ਬਰ ਮਿਲ ਰਹੀ ਹੈ ਜਿਸ ਵਿਚ ਪਿੰਡ ਕਬਰਵਾਲਾ ਦੇ ਰਹਿੰਦੇ ਸਕੇ ਭੈਣ-ਭਰਾ ਦੀ ਮੋਕੇ ਤੇ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸਨੂੰ ਭੁੱਚੋ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਜਾਣਕਾਰੀ ਮੁਤਾਬਕ ਸ੍ਰੀ ਮੁਕਤਸਰ ਸਾਹਿਬ ਦੇ ਅਕਾਲ ਅਕੈਡਮੀ ਚ ਪੜ੍ਹਨ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਕੂਲ ਨੂੰ ਆ ਰਹੇ ਸਨ ਤੇ ਜਦੋਂ ਤਿੰਨੋਂ ਵਿਦਿਆਰਥੀ ਜਲਾਲਾਬਾਦ ਰੋਡ ਦੇ ਯਾਦਗਾਰੀ ਗੇਟ ਕੋਲ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕੀ 10ਵੀਂ ਜਮਾਤ ‘ਚ ਪੜ੍ਹਨ ਵਾਲੇ ਵਿਦਿਆਰਥੀ ਗੁਰਸੇਵਕ ਸਿੰਘ ਜਿਸ ਦੀ ਉਮਰ 15 ਸਾਲ ਪੁੱਤਰ ਹਰਿੰਦਰ ਸਿੰਘ ਤੇ ਉਸਦੀ ਭੈਣ ਪ੍ਰਭਜੋਤ ਕੌਰ ਜਿਸ ਦੀ ਉਮਰ 12 ਸਾਲ ਦੀ ਮੌਕੇ ‘ਤੇ ਮੌਤ ਹੋ ਗਈ ਹੈ ਜਦਕਿ ਛੋਟਾ ਭਰਾ ਨਵਤੇਜ ਜਿਸ ਦੀ ਉਮਰ 8 ਸਾਲਾ ਜੋ ਕਿ ਗੰਭੀਰ ਰੂਪ ਤੇ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਮੌਕੇ ‘ਤੇ ਪਹੁੰਚੇ DSP ਰਾਜੇਸ਼ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਤਿੰਨੋਂ ਵਿਦਿਆਰਥੀ ਇਕ ਹੀ ਪਰੀਵਾਰ ਦੇ ਰਹਿਣ ਵਾਲੇ ਸਨ ਜਿਨ੍ਹਾਂ ਨੂੰ ਸਕੂਲ ਜਾਂਦਿਆਂ ਨੂੰ ਟਰੱਕ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਦੋ ਸਕੇ ਭੈਣ-ਭਰਾ ਦੀ ਮੋਕੇ ਤੇ ਮੋਤ ਹੋ ਗਈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।



