punjab news: ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਘਰ ਬੈਠੀ ਮਹਿਲਾ ਦਾ ਕੀਤਾ ਕਤਲ

 punjab news: ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਘਰ ਬੈਠੀ ਮਹਿਲਾ ਦਾ ਕੀਤਾ ਕਤਲ ਅੰਮ੍ਰਿਤਸਰ ਪਾਸ ਏਰੀਆ ਰਣਜੀਤ ਐਵੀਨਿਊ ਵਿਖੇ ਅੱਜ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ…

 punjab news: ਅੰਮ੍ਰਿਤਸਰ ‘ਚ ਵੱਡੀ ਵਾਰਦਾਤ ਘਰ ਬੈਠੀ ਮਹਿਲਾ ਦਾ ਕੀਤਾ ਕਤਲ

ਅੰਮ੍ਰਿਤਸਰ ਪਾਸ ਏਰੀਆ ਰਣਜੀਤ ਐਵੀਨਿਊ ਵਿਖੇ ਅੱਜ ਸ਼ਾਮ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਤਾ ਲੱਗਾ ਕਿ ਰਣਜੀਤ ਐਵਨਿਊ ਸੀ ਬਲਾਕ ਵਿੱਚ ਇਕ ਔਰਤ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੇ ਗਲੇ ਤੇ ਤੇਜਧਾਰ ਹਥਿਆਰਾਂ ਦੇ ਨਿਸ਼ਾਨ ਵੇਖੇ ਗਏ ਹਨ। ਘਰ ਦੇ ਅੰਦਰ ਵੜ ਕੇ ਕੀਤਾ ਮਹਿਲਾ ਦਾ ਬੇਰਹਿਮੀ ਨਾਲ ਕਤਲ।

ਮੋਕੇ ਤੇ ਮੋਜੂਦ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਾਂਚ ਕਰਦਿਆਂ ਪਤਾ ਲੱਗਿਆ ਹੈ ਕਿ ਇਹ ਕਤਲ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਲੱਗਦਾ ਹੈ। ਪੁਲਿਸ ਵੱਲੋਂ ਵਾਰਦਾਤ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਘਰ ਵਿਚ ਦੋਵੇਂ ਮਾਂ-ਪੁੱਤ ਰਹਿੰਦੇ ਸਨ ਤੇ ਉਨ੍ਹਾਂ ਵੱਲੋਂ ਘਰ ਦੀ ਉੱਪਰ ਲੀ ਛੱਤ PG ਲਈ ਦਿੱਤੀ ਹੋਈ ਸੀ ਜਿਸ ਵਿੱਚ ਚਾਰ ਦੇ ਕਰੀਬ ਮੁੰਡੇ ਰਹਿੰਦੇ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਲੜਕੇ ਵਿਸ਼ਾਲ ਨੇ ਕਿਹਾ ਕਿ ਮੇਰਾ ਲਾਕਰ ਟੁੱਟਿਆ ਹੋਇਆ ਸੀ ਤੇ ਬਾਕੀ ਚੈਕਿਂਗ ਦੌਰਾਨ ਪਤਾ ਚਲੇਗਾ ਕੀ-ਕੀ ਸਮਾਨ ਚੋਰੀ ਹੋਇਆ ਹੈ।

Also Read : ਕਪੂਰਥਲਾ ਕਾਰ ‘ਚ ਬੈਠੀ NRI ਮਹਿਲਾ ਕੋਲੋਂ ਸਪ੍ਰੇ ਛਿੜਕ ਕੇ ਪਰਸ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ

ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਨੇ ਤੇ ਦੋਸ਼ਿਆਂ ਨੂੰ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *