ਮਹਾਰਾਸ਼ਟਰ ਦੇ ਰੇਲਵੇ ਸਟੇਸ਼ਨ ‘ਚ ਪੁਲ ਦੇ ਇਕ ਪਾਸੇ ਦਾ ਹਿੱਸਾ ਡਿੱਗਣ ਕਾਰਨ ਹੋਈ ਔਰਤ ਦੀ ਮੋਤ, ਕਈ ਲੋਕ ਜ਼ਖ਼ਮੀ।
ਮਹਾਰਾਸ਼ਟਰ ‘ਚ ਰੇਲਵੇ ਸਟੇਸ਼ਨ ਦੇ Overbridge ਦਾ ਇਕ ਹਿੱਸਾ ਡਿੱਗਣ ਕਾਰਨ 13 ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿਚੋਂ ਇਕ ਔਰਤ ਦੀ ਮੋਤ ਹੋ ਚੁੱਕੀ ਹੈ। ਇਹ ਹਾਦਸਾ ਮਹਾਰਾਸ਼ਟਰ ਦੇ ਬਲਹਾਰਸ਼ਾਹ ਰੇਲਵੇ ਸਟੇਸ਼ਨ ‘ਤੇ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੰਦਪੁਰ ਦੇ ਬਲਹਾਰਸ਼ਾਹ ਰੇਲਵੇ ਸਟੇਸ਼ਨ ਤੇ ਕਾਫ਼ੀ ਲੇਕ ਮੋਜੂਦ ਸਨ ਤੇ ਉਥੇ ਹੀ ਰੇਲਵੇ ਸਟੇਸ਼ਨ ਦੇ Overbridge ਦਾ ਹਿੱਸਾ ਢਹਿ ਗਿਆ। ਜਿਸ ਕਾਰਨ ਕਾਫ਼ੀ ਲੋਕ ਉਚਾਈ ਤੋਂ ਥੱਲੇ ਜਾ ਟਰੈਕ ਤੇ ਜਾ ਡਿੱਗੇ।
ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਬ੍ਰਿਜ ਦੀ ਉਚਾਈ ਕਰੀਬ 60 ਫੁੱਟ ਦੱਸੀ ਗਈ ਹੈ ਤੇ ਉਥੇ ਮੋਜੂਦ ਰੇਲਵੇ ਪੁਲਿਸ ਦੇ ਅਧਿਕਾਰੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਸਟੇਸ਼ਨ ਤੇ ਕਾਫ਼ੀ ਵੱਡੀ ਗਿਣਤੀ ‘ਚ ਯਾਤਰੀ ਪੁਣੇ ਜਾਣ ਵਾਲੀ ਟਰੇਨ ‘ਚ ਸਵਾਰ ਹੋਣ ਲਈ ਐਫ. ਓ. ਬੀ. ਦਾ ਇਸਤੇਮਾਲ ਕਰ ਰਹੇ ਸਨ।
Also Read : ਸੁਨਾਮ ਚ ਪਤਨੀ ਨੇ ਪਤੀ ਨੂੰ ਮਾਰ ਕੇ ਘਰ ਦੇ ਫੱਲਸ਼ ਟੈਂਕ ਚ ਦੱਬਿਆ
ਜਿਸ ਕਾਰਨ ਪੁਲ ਦਾ ਹਿੱਸਾ ਡਿੱਗਣ ਕਾਰਨ ਕਾਫ਼ੀ ਲੋਕ ਟਰੈਕ ਤੇ ਜਾ ਡਿੱਗੇ। ਜ਼ਿਲ੍ਹਾ ਸੂਚਨਾ ਦਫ਼ਤਰ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਘਟਨਾ ਦੌਰਾਨ 13 ਲੋਕ ਜ਼ਖ਼ਮੀ ਹੋ ਗਏ । ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਰਸਤੇ ਚ ਪਹੁੰਚਦਿਆਂ ਹੀ ਔਰਤ ਦੀ ਮੋਤ ਹੋ ਚੁੱਕੀ ਸੀ।



