punjab news : ਲੁਧਿਆਣਾ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ
ਪੰਜਾਬ ਵਿੱਚ ਲਗਾਤਾਰ ਅੱਗ ਲੱਗਣ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਨੇ। ਇਸੇ ਤਰ੍ਹਾਂ ਲੁਧਿਆਣਾ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਦੀ ਖ਼ਬਰ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ। ਜਿਸ ਚ ਅੱਗ ਨੂੰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਵੀ ਮੰਗਵਾਈ ਗਈ ਪਰ ਕਾਬੂ ਪਾਉਣ ਤੱਕ ਗੌਦਾਮ ਵਿੱਚ ਪਈਆਂ ਚੀਜ਼ਾਂ ਜਲ ਕੇ ਸਵਾਹ ਹੋ ਗਈਆਂ ।
ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਮਾਇਆਪੁਰੀ ਇਲਾਕੇ ਦੇ ਲੋਕਾਂ ਵੱਲੋਂ ਗੋਦਾਮ ਵਿਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਗ ਇੰਨੀ ਜ਼ਿਆਦਾ ਸੀ ਕਿ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੋ ਗਿਆ ਹੈ।
ਗੋਦਾਮ ਦੇ ਪੀੜਤ ਮਲਿਕ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਤੇ ਉਰ ਦੋਵੇਂ ਮਿਲ ਕੇ WASTE ਦੇ ਗੋਦਾਮ ਨੂੰ ਚਲਾਉਂਦੇ ਸਨ ਤੇ ਪ੍ਰਸ਼ਾਸਨ ਵੱਲੋਂ ਢੀਲ ਵਰਤੀ ਗਈ ਜਿਸ ਕਾਰਨ ਗੋਦਾਮ ਵਿਚ ਖੜੀ ਗੱਡੀ ਦਾ ਵੀ ਨੁਕਸਾਨ ਹੋਇਆ ਹੈ ਤੇ ਕਿਹਾ ਗਿਆ ਕਿ ਅੱਗ ਲੱਗੀ ਨੂੰ ਘੰਟੇ ਬੀਤ ਗਏ ਤੇ ਅੱਗ ਲੱਗਣ ਕਾਰਨ ਨਾਲ ਦੇ 4 ਘਰਾਂ ਦਾ ਵੀ ਨੁਕਸਾਨ ਹੋਇਆ ਹੈ।



