BSF ਵੱਲੋਂ ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਨੂੰ ਕੀਤਾ ਗਿਆ ਨਾਕਾਮ

BSF News – ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਨੂੰ ਕੀਤਾ ਗਿਆ ਨਾਕਾਮ Firozpur News: ਬੀ. ਐਸ. ਐਫ. ਵੱਲੋਂ ਪਾਕਿਸਤਾਨ (Pakistan) ਦੀ ਭਾਰਤ ਵਿੱਚ ਆਤੰਕ ਫੈਲਾਉਣ…

BSF News – ਪਾਕਿਸਤਾਨ ਦੀ ਇਕ ਹੋਰ ਸਾਜਿਸ਼ ਨੂੰ ਕੀਤਾ ਗਿਆ ਨਾਕਾਮ

Firozpur News: ਬੀ. ਐਸ. ਐਫ. ਵੱਲੋਂ ਪਾਕਿਸਤਾਨ (Pakistan) ਦੀ ਭਾਰਤ ਵਿੱਚ ਆਤੰਕ ਫੈਲਾਉਣ ਦੀ ਇਕ ਹੋਰ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਬੀਤੀ ਰਾਤ ਭਾਰਤ-ਪਾਕਿ ਸੀਮਾ ਨਾਲ ਲਗਦੇ ਫਿਰੋਜ਼ਪੁਰ ਸੈਕਟਰ ਤੋਂ ਬੀ. ਐਸ. ਐਫ. ਦੇ ਜਵਾਨਾਂ ਨੂੰ ਹਥਿਆਰਾਂ ਨਾਲ ਭਰਿਆ ਇਕ ਬੈਗ ਮਿਲਿਆ। ਇਹ ਬੈਗ ਬੀ. ਐਸ. ਐਫ. ਦੀ 136 ਬਟਾਲਿਅਨ ਵੱਲੋਂ ਜੀਰੋ ਲਾਈਨ ਨੇੜੇ ਤਲਾਸ਼ੀ ਮੁਹਿੰਮ ਦੌਰਾਨ ਮਿਲਿਆ।

ਹਥਿਆਰਾਂ ਨਾਲ ਭਰੇ ਇਸ ਬੈਗ ਵਿਚ 3 AK-47 ਰਾਇਫਲਾਂ ਅਤੇ 6 ਖਾਲੀ ਮੈਗਜਿਨ, 3 ਮਿੰਨੀ AK-47 ਅਤੇ 5 ਖਾਲੀ ਮੈਗਜਿਨ, 3 ਪਿਸਟਲ ਅਤੇ 6 ਖਾਲੀ ਮੈਗਜਿਨ, 200 ਜਿੰਦਾ ਕਾਰਤੂਸ, ਜਿਨ੍ਹਾਂ ਚ 30 ਬੋਰ ਦੀਆਂ 100 ਗੋਲੀਆਂ ਅਤੇ 5.56 ਐਮਐਮ ਦੀਆਂ 100 ਗੋਲੀਆਂ ਸਨ, ਬਰਾਮਦ ਕੀਤੇ ਗਏ ਹਨ।

bsf news- pakistan attack

ਬੀ. ਐਸ. ਐਫ. ਦੇ ਅਧਿਕਾਰੀਆਂ ਦੇ ਅਨੁਸਾਰ

ਬੀ. ਐਸ. ਐਫ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਬੈਗ ਡਰੌਨ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਦੇ ਆਤੰਕੀਆਂ ਵੱਲੋਂ ਇਧਰ ਭੇਜਿਆ ਗਿਆ ਸੀ।

bsf pakistan attack news

ਅੱਜ ਆਤੰਕਵਾਦ ਕੇਵਲ ਪੰਜਾਬ ਜਾਂ ਭਾਰਤ ਲਈ ਹੀ ਨਹੀਂ ਬਲਕਿ ਦੇਸ਼-ਦੁਨੀਆ ਲਈ ਵੀ ਇਕ ਵੱਡਾ ਖ਼ਤਰਾ ਬਣਦਾ ਨਜ਼ਰ ਆ ਰਿਹਾ ਹੈ। ਆਤੰਕਵਾਦ ਨੂੰ ਜੜ੍ਹੋਂ ਖ਼ਤਮ ਕਰਨਾ ਆਸਾਨ ਨਹੀਂ ਹੈ ਪਰ ਵਿਸ਼ਵ ਸੰਗਠਨਾਂ ਦੀ ਮਦਦ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ।

Also Read : punjab news

Leave a Reply

Your email address will not be published. Required fields are marked *