ਚੰਡੀਗੜ੍ਹ- ਗੈਂਗਸਟਰ ਗੋਲਡੀ ਬਰਾੜ ਦੇ ਨਾਂ ‘ਤੇ ਪੰਜਾਬੀ ਫਿਲਮ ਨਿਰਮਾਤਾ ਮੋਹਿਤ ਬਨਵੈਤ ਤੋਂ ਇਕ ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਜਦੋਂ ਨਿਰਮਾਤਾ ਡਰਿਆ ਨਹੀਂ ਤਾਂ ਉਸ ਨੂੰ ਵਟਸਐਪ ‘ਤੇ ਉਸ ਦੇ ਘਰ ਅਤੇ ਸਾਰੀਆਂ ਗੱਡੀਆਂ ਦੇ ਨੰਬਰ ਭੇਜ ਦਿੱਤੇ ਗਏ। ਇਸ ਤੋਂ ਬਾਅਦ ਨਿਰਮਾਤਾ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਧਮਕੀ ਨੰਬਰ ਦੀ ਜਾਣਕਾਰੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਵੀ ਹੈ।
Also Read: ਅਧਿਆਪਕ ਨੇ ਕੁੱਟਿਆ ਤਾਂ ਸਕੂਲ ਬੈਗ ‘ਚ ਦੇਸੀ ਕੱਟਾ ਲੈ ਕੇ ਪਹੁੰਚ ਗਿਆ 10ਵੀਂ ਦਾ ਵਿਦਿਆਰਥੀ
ਪਹਿਲਾਂ ਵਿਦੇਸ਼ੀ ਨੰਬਰ ਤੋਂ ਕਾਲ ਆਈ, ਫਿਰ ਰਿਕਾਰਡਿੰਗ ਭੇਜਣੀ ਕੀਤੀ ਸ਼ੁਰੂ
ਮੋਹਿਤ ਨੂੰ ਪਹਿਲਾਂ ਵਿਦੇਸ਼ੀ ਨੰਬਰ ਤੋਂ ਕਾਲ ਆਈ। ਜਿਸ ‘ਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਇਕ ਕਰੋੜ ਰੁਪਏ ਦੇਣ ਲਈ ਕਿਹਾ ਗਿਆ। ਜਦੋਂ ਮੋਹਿਤ ਨੇ ਜ਼ਿਆਦਾ ਗੰਭੀਰਤਾ ਨਹੀਂ ਦਿਖਾਈ ਤਾਂ ਉਸ ਨੂੰ ਵਟਸਐਪ ‘ਤੇ ਕਈ ਜਾਣਕਾਰੀਆਂ ਭੇਜ ਦਿੱਤੀਆਂ ਗਈਆਂ। ਜਿਸ ਕਾਰਨ ਉਹ ਡਰਿਆ ਗਿਆ ਕਿ ਉਸਦੀ ਪੂਰੀ ਰੇਕੀ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਰਿਕਾਰਡਿੰਗ ਭੇਜ ਕੇ ਡਰਾਉਣਾ ਸ਼ੁਰੂ ਕਰ ਦਿੱਤਾ।
Also Read: ਤੁਰੰਤ ਲੱਭ ਜਾਵੇਗਾ ਚੋਰੀ ਹੋਇਆ ਐਂਡਰਾਇਡ ਫੋਨ, ਸਵਿੱਚ ਆਫ ਹੋਣ ‘ਤੇ ਵੀ ਪਤਾ ਲੱਗੇਗੀ ਲੋਕੇਸ਼ਨ
ਹਾਲ ਹੀ ‘ਚ ਫਿਲਮ ਨੂੰ ਲੈ ਕੇ ਹੋਇਆ ਸੀ ਵਿਵਾਦ
ਹਾਲ ਹੀ ‘ਚ ਪੰਜਾਬੀ ਫਿਲਮ ‘ਨੀ ਮੈਂ ਸੱਸ ਕੁੱਟਣੀ’ ਆਈ ਸੀ। ਇਸ ਦੇ ਨਿਰਮਾਤਾ ਮੋਹਿਤ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਇਸ ਫਿਲਮ ਦੇ ਟਾਈਟਲ ‘ਤੇ ਇਤਰਾਜ਼ ਜਤਾਇਆ ਸੀ। ਜਿਸ ਤੋਂ ਬਾਅਦ ਇਸ ਫਿਲਮ ਦੀ ਕਾਫੀ ਚਰਚਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਇਸ ਨੂੰ ਮਹਿਲਾ ਕਮਿਸ਼ਨ ਤੋਂ ਕਲੀਨ ਚਿੱਟ ਮਿਲ ਗਈ ਸੀ।



