ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਨੇ ਪਿਛਲੇ 72 ਘੰਟਿਆਂ ਵਿਚ ਕਾਫੀ ਨੁਕਸਾਨ ਪਹੁੰਚਾਇਆ ਹੈ। ਮੌਨਸੂਨ ਦੀ ਪਹਿਲੀ ਬਰਸਾਤ ਨਾਲ ਨਦੀਆਂ-ਨਾਲੇ ਉਫਾਨ ‘ਤੇ ਹਨ। ਰਾਮਪੁਰ ਵਿਚ ਤਾਂ ਭਾਰੀ ਮੀਂਹ ਕਾਰਨ ਬੱਦਲ ਫਟ ਗਏ ਹਨ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਚੰਡੀਗੜ੍ਹ-ਮਨਾਲੀ ਹਾਈਵੇ ਬੰਦ
ਚੰਡੀਗੜ੍ਹ-ਮਨਾਲੀ ਹਾਈਵੇ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਵਾਹਨਾਂ ਵਿਚ ਹੀ ਰਾਤ ਕੱਟਣੀ ਪਈ, ਉੱਥੇ ਹੀ ਦੋ ਲੋਕਾਂ ਦੀ ਮੌਤ ਦੀ ਸੂਚਨਾ ਵੀ ਸਾਹਮਣੇ ਆਈ ਹੈ। ਸੂਬੇ ‘ਚ ਓਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਕਈ ਇਲਾਕਿਆਂ ‘ਚ ਹੜ੍ਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
18 ਘੰਟੇ ਬਾਅਦ ਵੀ ਬਹਾਲ ਨਹੀਂ ਹੋਇਆ ਨੈਸ਼ਨਲ ਹਾਈਵੇ
ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 18 ਘੰਟੇ ਬਾਅਦ ਵੀ ਬਹਾਲ ਨਹੀਂ ਹੋਇਆ ਹੈ। ਹਾਈਵੇ ‘ਤੇ ਭਾਰੀ ਚੱਟਾਨਾਂ ਅਤੇ ਮਲਬਾ ਆ ਗਿਆ ਹੈ। ਖਰਾਬ ਮੌਸਮ ਕਾਰਨ ਰਾਤ ਸਮੇਂ ਮਲਬਾ ਹਟਾਉਣ ਦਾ ਕੰਮ ਨਹੀਂ ਹੋ ਸਕਿਆ।



