ਪੰਜਾਬ ਦੇ IAS ਸੰਜੇ ਪੋਪਲੀ ਦੀਆਂ ਵਧੀਆਂ ਮੁਸ਼ਕਿਲਾਂ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ

ਮੋਹਾਲੀ- ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਹੈ। ਪੋਪਲੀ ਖ਼ਿਲਾਫ਼…

ਮੋਹਾਲੀ- ਪੰਜਾਬ ਵਿਜੀਲੈਂਸ ਬਿਊਰੋ ਨੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਵਾਂ ਕੇਸ ਦਰਜ ਕੀਤਾ ਹੈ। ਪੋਪਲੀ ਖ਼ਿਲਾਫ਼ ਪੀਸੀ ਐਕਟ ਦੀ ਧਾਰਾ 13 (1/ਬੀ) ਅਤੇ 13 (2) ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

Also Read: ਮਨੀਸ਼ ਸਿਸੋਦੀਆ ਦਾ ਕਾਰਵਾਈ ‘ਤੇ ਬੇਬਾਕ ਜਵਾਬ, ਕਿਹਾ- ‘ਕਰ ਲਓ ਜੋ ਕਰਨਾ’

ਆਈਏਐਸ ਅਧਿਕਾਰੀ ਸੰਜੇ ਪੋਪਲੀ ਨੂੰ ਵਿਜੀਲੈਂਸ ਨੇ ਜੂਨ ਵਿੱਚ ਗ੍ਰਿਫ਼ਤਾਰ ਕੀਤਾ ਸੀ। ਫਿਰ ਪੁਲਿਸ ਨੇ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ। ਇਸ ਦੌਰਾਨ ਘਰ ‘ਚੋਂ 9 ਸੋਨੇ ਦੀਆਂ ਇੱਟਾਂ, 49 ਬਿਸਕੁਟ, 12 ਸਿੱਕੇ, ਚਾਂਦੀ ਦੀਆਂ ਇੱਟਾਂ, 18 ਸਿੱਕੇ, 2 ਸਮਾਰਟ ਘੜੀਆਂ, ਸਮਾਰਟ ਫ਼ੋਨ ਅਤੇ 3.50 ਲੱਖ ਰੁਪਏ ਬਰਾਮਦ ਹੋਏ|

ਘਰ ਦੀ ਤਲਾਸ਼ੀ ਲੈਣ ‘ਤੇ ਤਿੰਨ ਗਲੇ ਦੇ ਹਾਰ, ਤਿੰਨ ਜੋੜੇ ਟੌਪਸ, ਸੋਨੇ ਦਾ ਕੰਗਣ, ਇਕ ਸੋਨੇ ਦਾ ਸਿੱਕਾ, 24 ਕੈਰੇਟ ਸੋਨੇ ਦਾ ਸਿੱਕਾ, ਇਕ ਹੀਰਾ ਚਿੱਟੇ ਸੋਨੇ ਦੀ ਮੁੰਦਰੀ, ਸੋਨੇ ਦੇ ਦੋ ਛੋਟੇ ਕੰਗਣ, ਸੋਨੇ ਦੀਆਂ ਚੂੜੀਆਂ, ਚਾਂਦੀ ਦੀ ਪਲੇਟ ਅਤੇ ਹੋਰ ਸਾਮਾਨ ਮਿਲਿਆ। ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਵੀ ਕਾਫੀ ਪੈਸਾ ਪਿਆ ਸੀ। ਮੋਹਾਲੀ ਦੀ ਇੱਕ ਮਸ਼ਹੂਰ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਫਲੈਟ ਦੇ ਦਸਤਾਵੇਜ਼, ਸ਼ਿਵਾਲਿਕ ਐਵੀਨਿਊ ਖਰੜ ਵਿੱਚ ਪਲਾਟ, ਕੱਪੜੇ, ਫਰਨੀਚਰ, ਮਹਿੰਗੀਆਂ ਕਾਰਾਂ ਅਤੇ ਲੱਖਾਂ ਰੁਪਏ ਦੀ ਵਿਦੇਸ਼ੀ ਸ਼ਰਾਬ ਬਰਾਮਦ ਹੋਈ ਹੈ। ਆਈਏਐਸ ਅਧਿਕਾਰੀ ਦੀ ਮਹਿਲਾ ਦੋਸਤ ਦੇ ਲਾਕਰ ਵਿੱਚੋਂ ਇੱਕ ਕਿਲੋ ਸੋਨੇ ਦੇ ਗਹਿਣੇ ਮਿਲੇ ਹਨ। ਮੋਹਾਲੀ ‘ਚ ਫਲੈਟ ਵੀ ਔਰਤ ਦੇ ਨਾਂ ‘ਤੇ ਸੀ। ਪਰ ਔਰਤ ਆਮਦਨ ਦਾ ਸਰੋਤ ਪੇਸ਼ ਨਹੀਂ ਕਰ ਸਕੀ।

Leave a Reply

Your email address will not be published. Required fields are marked *