ਜਦੋਂ ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦੀਆਂ ਅੱਖਾਂ ‘ਚ ਆਏ ਹੰਝੂ, ਇੰਸਟਾ ‘ਤੇ ਫਾਲੋਅਰਸ ਦੀ ਗਿਣਤੀ ਹੈ ਲੱਖਾਂ ‘ਚ

ਬਰਲਿਨ- ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦਾ ਖਿਤਾਬ ਹਾਸਲ ਕਰਨ ਵਾਲੀ ਜਰਮਨ ਰੇਸਰ ਐਲੀਸਾ ਸ਼ਮਿੱਡ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਐਲਿਸਾ ਆਪਣੀ ਰੇਸ ਅਤੇ…

ਬਰਲਿਨ- ਦੁਨੀਆ ਦੀ ਸਭ ਤੋਂ ਸੋਹਣੀ ਐਥਲੀਟ ਦਾ ਖਿਤਾਬ ਹਾਸਲ ਕਰਨ ਵਾਲੀ ਜਰਮਨ ਰੇਸਰ ਐਲੀਸਾ ਸ਼ਮਿੱਡ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਐਲਿਸਾ ਆਪਣੀ ਰੇਸ ਅਤੇ ਖੂਬਸੂਰਤੀ ਨਾਲ ਲਗਾਤਾਰ ਪ੍ਰਸ਼ੰਸਕਾਂ ਦਾ ਦਿਲ ਮੋਹ ਰਹੀ ਹੈ ਪਰ ਇਸ ਵਾਰ ਉਸ ਦਾ ਭਾਵੁਕ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। 23 ਸਾਲਾ ਐਲਿਸਾ ਨੇ ਹਾਲ ਹੀ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਹੁਣ ਹਾਲ ਹੀ ‘ਚ ਉਸ ਨੇ ਯੂਰਪੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ, ਇਸ ਕੁਆਲੀਫਾਈ ਤੋਂ ਬਾਅਦ ਉਸ ਦਾ ਇਮੋਸ਼ਨਲ ਵੀਡੀਓ ਸਾਹਮਣੇ ਆਇਆ ਹੈ।

Alica Schmidt race
ਐਲੀਸਾ ਸ਼ਮਿੱਡ ਜਰਮਨੀ ਲਈ ਮਿਕਸਡ ਰਿਲੇਅ ਦੌੜ ਵਿੱਚ ਦੌੜਦੀ ਹੈ, ਹਾਲ ਹੀ ਵਿੱਚ ਉਸਨੇ 400 ਮੀਟਰ ਦੌੜ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ, ਪਰ ਇਸਦੇ ਬਾਵਜੂਦ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ। ਇਸ ਦੌਰਾਨ ਯੂਰਪੀਅਨ ਚੈਂਪੀਅਨਸ਼ਿਪ ਲਈ ਉਸ ਦੀ ਯੋਗਤਾ ਪੱਕੀ ਹੋ ਗਈ ਹੈ। ਯਾਨੀ ਕਿ ਉਹ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰੇਗੀ ਕਿਉਂਕਿ ਇਹ ਚੈਂਪੀਅਨਸ਼ਿਪ ਮਿਊਨਿਖ ‘ਚ ਹੀ ਹੋਣੀ ਹੈ।

Alica Schmidt world sexist athlete

ਐਲੀਸਾ ਨੇ ਕਿਹਾ ਹੈ ਕਿ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ। ਯੂਰਪੀਅਨ ਚੈਂਪੀਅਨਸ਼ਿਪ ‘ਚ ਚੋਣ ਦੀ ਪੁਸ਼ਟੀ ਹੋਣ ‘ਤੇ ਐਲੀਸਾ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਪੋਸਟ ਕੀਤੀ ਅਤੇ ਲਿਖਿਆ ਕਿ ਉਹ ਇਸ ਚੋਣ ਤੋਂ ਬਹੁਤ ਖੁਸ਼ ਹੈ, ਤੁਸੀਂ ਨਹੀਂ ਜਾਣਦੇ ਕਿ ਮੇਰੇ ਲਈ ਇਹ ਚੋਣ ਕਿੰਨੀ ਮਾਅਨੇ ਰੱਖਦੀ ਹੈ।

 qualification instagram
ਤੁਹਾਨੂੰ ਦੱਸ ਦੇਈਏ ਕਿ ਐਲੀਸਾ ਸਮਿੱਡ ਦੇ ਇੰਸਟਾਗ੍ਰਾਮ ‘ਤੇ 30 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਆਪਣੀ ਖੂਬਸੂਰਤੀ ਕਾਰਨ ਉਹ ਕਾਫੀ ਸੁਰਖੀਆਂ ‘ਚ ਰਹਿੰਦੀ ਹੈ, ਜਿਸ ਕਾਰਨ ਉਸ ਨੂੰ ਦੁਨੀਆ ਦੀ ਸਭ ਤੋਂ ਸੈਕਸੀ ਐਥਲੀਟ ਕਿਹਾ ਜਾਂਦਾ ਸੀ। ਆਸਟ੍ਰੇਲੀਆ ਦੀ ਇੱਕ ਮੈਗਜ਼ੀਨ ਨੇ ਉਸਨੂੰ ਇਹ ਖਿਤਾਬ ਦਿੱਤਾ ਸੀ। 23 ਸਾਲਾ ਐਲੀਸਾ ਸ਼ਮਿੱਡ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਹ ਕਈ ਮੈਗਜ਼ੀਨਾਂ ਲਈ ਫੋਟੋਸ਼ੂਟ ਵੀ ਕਰਵਾ ਚੁੱਕੀ ਹੈ।

Leave a Reply

Your email address will not be published. Required fields are marked *