ਤਲਾਕ ‘ਤੇ ਕੋਰਟ ‘ਚ ਹੋਇਆ ਸਮਝੌਤਾ, ਬਾਹਰ ਨਿਕਲਦੇ ਹੀ ਪਤੀ ਨੇ ਕਰ ਦਿੱਤਾ ਕਾਰਾ

ਕਰਨਾਟਕ– ਕਰਨਾਟਕ ਦੇ ਹਾਸਨ ਜ਼ਿਲੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਸ਼ਨੀਵਾਰ ਨੂੰ ਇਕ ਪਤੀ ਨੇ ਸਥਾਨਕ ਅਦਾਲਤ ਕੰਪਲੈਕਸ ਵਿਚ ਪਤਨੀ…

ਕਰਨਾਟਕ– ਕਰਨਾਟਕ ਦੇ ਹਾਸਨ ਜ਼ਿਲੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਸ਼ਨੀਵਾਰ ਨੂੰ ਇਕ ਪਤੀ ਨੇ ਸਥਾਨਕ ਅਦਾਲਤ ਕੰਪਲੈਕਸ ਵਿਚ ਪਤਨੀ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਦੋਸ਼ੀ ਨੇ ਆਪਣੀ ਬੇਟੀ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਰਾਹਗੀਰਾਂ ਨੇ ਬੱਚੀ ਨੂੰ ਬਚਾ ਲਿਆ ਤੇ ਦੋਸ਼ੀ ਨੂੰ ਫੜ ਲਿਆ। ਦੋਵਾਂ ਦੇ ਵਿਚਾਲੇ ਤਲਾਕ ਕੇਸ ਦੀ ਸੁਣਵਾਈ ਚੱਲ ਰਹੀ ਸੀ। ਕੁਝ ਦੇਰ ਪਹਿਲਾਂ ਕੋਰਟ ਵਿਚ ਕਾਉਂਸਲਿੰਗ ਦੇ ਬਾਅਦ ਦੋਵੇਂ ਇਕੱਠੇ ਰਹਿਣ ਉੱਤੇ ਰਾਜ਼ੀ ਹੋ ਗਏ ਸਨ। ਦੋਸ਼ੀ ਨੂੰ ਪਤਨੀ ਤੇ ਬੱਚੀ ਨੂੰ ਲੈ ਕੇ ਆਪਣੇ ਘਰ ਜਾਣਾ ਸੀ ਪਰ ਉਸ ਨੇ ਪਹਿਲਾਂ ਹੀ ਹਮਲਾ ਕਰ ਦਿੱਤਾ।

ਘਟਨਾ ਹੋਲੇਨਰਸੀਪੁਰਾ ਟਾਊਨ ਕੋਰਟ ਕੰਪਲੈਕਸ ਦੀ ਹੈ। ਮਰਨ ਵਾਲੀ ਮਹਿਲਾ ਦੀ ਪਛਾਣ ਥਟੇਕੇਰੇ ਪਿੰਡ ਨਿਵਾਸੀ ਚੈਤਰਾ ਦੇ ਰੂਪ ਵਿਚ ਹੋਈ ਹੈ। ਮਹਿਲਾ ਦਾ ਦੋਸ਼ ਹੈ ਕਿ ਪਤੀ ਸ਼ਿਵਕੁਮਾਰ ਇਥੇ ਹੋਲੇਨਰਸੀਪੁਰਾ ਤਾਲੁਕ ਦਾ ਰਹਿਣ ਵਾਲਾ ਹੈ। ਹਾਸਨ ਜ਼ਿਲੇ ਦੇ ਹੋਲ ਨਰਸੀਪੁਰਾ ਕੋਰਟ ਵਿਚ ਚੈਤਰਾ ਤੇ ਸ਼ਿਵਕੁਮਾਰ ਦੇ ਵਿਚਾਲੇ ਤਲਾਕ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ।

ਦੋਵਾਂ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੀ ਇਕ ਬੇਟੀ ਵੀ ਹੈ। ਸ਼ਨੀਵਾਰ ਨੂੰ ਹੋਲ ਨਰਸੀਪੁਰਾ ਕੋਰਟ ਵਿਚ ਲੋਕ ਅਦਾਲਤ ਦਾ ਆਯੋਜਨ ਹੋਇਆ, ਉਥੇ ਜੱਜ ਨੇ ਬੱਚੀ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਤਲਾਕ ਦੀ ਅਰਜ਼ੀ ਵਾਪਸ ਲੈਣ ਤੇ ਮਾਮਲੇ ਦਾ ਸਹੀ ਤਰ੍ਹਾਂ ਨਿਪਟਾਰਾ ਕਰਨ ਲਈ ਕਿਹਾ। ਦੋਵਾਂ ਦੀ ਕਰੀਬ ਇਕ ਘੰਟੇ ਤੱਕ ਕਾਊਂਸਲਿੰਗ ਕੀਤੀ ਗਈ, ਜਿਸ ਤੋਂ ਬਾਅਦ ਦੋਵਾਂ ਨੇ ਤਲਾਕ ਦੀ ਅਰਜ਼ੀ ਵਾਪਸ ਲੈ ਲਈ ਤੇ ਬੱਚੀ ਦੀ ਖਾਤਿਰ ਇਕੱਠੇ ਰਹਿਣ ਲਈ ਰਾਜ਼ੀ ਹੋ ਗਏ।

ਇਸ ਤੋਂ ਬਾਅਦ ਜਦੋਂ ਚੈਤਰਾ ਕੋਰਟ ਕੰਪਲੈਕਸ ਵਿਚ ਵਾਸ਼ਰੂਮ ਗਈ ਤਾਂ ਉਸ ਦਾ ਪਤੀ ਪਿੱਛਾ ਕਰਦੇ ਹੋਏ ਆ ਗਿਆ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਸ਼ੀ ਨੇ ਚੈਤਰਾ ਦਾ ਚਾਕੂ ਨਾਲ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਉਸ ਨੇ ਬੱਚੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਰੌਲਾ ਸੁਣ ਕੇ ਮੌਕੇ ਉੱਤੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਦੋਸ਼ੀ ਨੂੰ ਫੜ ਲਿਆ। ਬਾਅਦ ਵਿਚ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਕੀਤਾ ਕੇਸ ਦਰਜ
ਹਮਲੇ ਵਿਚ ਚੈਤਰਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਹੋਲ ਨਰਸੀਪੁਰਾ ਤੋਂ ਐਂਬੂਲੈਂਸ ਰਾਹੀਂ ਹਾਸਨ ਦੇ ਜ਼ਿਲਾ ਹਸਪਤਾਲ ਲਿਜਾਇਆ ਗਿਆ। ਪਰ ਹਸਪਤਾਲ ਲਿਜਾਂਦੇ ਵੇਲੇ ਉਸ ਨੇ ਦੰਮ ਤੋੜ ਦਿੱਤਾ। ਪੁਲਿਸ ਨੇ ਧਾਰਾ 302 ਦੇ ਤਹਿਤ ਕੇਸ ਦਰਜ ਕਰ ਲਿਆ। 

Leave a Reply

Your email address will not be published. Required fields are marked *