ਨਵੀਂ ਦਿੱਲੀ : ਮੁੱਖ ਮੰਤਰੀ ਭਗਵੰਤ ਮਾਨ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਹੋਏ। ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐੱਮ ਮਾਨ ਦੀ ਸਿਹਤ ਬਾਰੇ ਜਾਣਿਆ।
Also Read: ਭਰੀ ਮੈਟਰੋ ‘ਚ ਕੁੜੀ ਦੇ ਡਾਂਸ ਦੀ ਵੀਡੀਓ ਵਾਇਰਲ, ਲੋਕਾਂ ਕਿਹਾ- ਫੜੋ ਇਸਨੂੰ!
Punjab CM Bhagwant Mann admitted to hospital in Delhi
Read @ANI Story | https://t.co/VSMw7uQJJM#BhagwantMann #PunjabCM pic.twitter.com/FEloBfBkmJ
— ANI Digital (@ani_digital) July 21, 2022
CM ਮਾਨ ਨੂੰ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਅਪੋਲੋ ਹਸਪਤਾਲ ‘ਚ ਦਾਖਲ ਕੀਤਾ ਗਿਆ। ਇਨਫੈਕਸ਼ਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ CM ਭਗਵੰਤ ਮਾਨ ਦੀ ਸਿਹਤ ਠੀਕ ਹੈ।
Also Read: ਪੰਜਾਬ ‘ਚ ਲੱਗੀ ‘ਸਾਓਣ ਦੀ ਝੜੀ’, IMD ਵਲੋਂ ਭਾਰੀ ਮੀਂਹ ਦਾ ਆਰੇਂਜ ਅਲਰਟ
ਏਐੱਨਆਈ ਦੀ ਖਬਰ ਮੁਤਾਬਿਕ ਉਹ ਮੰਗਲਵਾਰ ਰਾਤ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਨਿਵਾਸ ‘ਤੇ ਪੇਟ ਦਰਦ ਨਾਲ ਬੀਮਾਰ ਹੋ ਗਏ ਸਨ। ਉੱਥੋਂ ਉਨ੍ਹਾਂ ਨੂੰ ਏਅਰਲਿਫਟ ਕਰਕੇ ਦਿੱਲੀ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਖਰਾਬ ਸਿਹਤ ਬਾਰੇ ਸਰਕਾਰ ਨੇ ਨੇੜਿਓਂ ਗੁਪਤ ਰੱਖਿਆ ਗਿਆ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਪੂਰੇ ਸੁਰੱਖਿਆ ਸਟਾਫ ਤੋਂ ਬਿਨਾਂ ਰਾਜਧਾਨੀ ਲਿਜਾਇਆ ਗਿਆ ਸੀ।



