ਪੰਜਾਬ ‘ਚ ਮਾਨਸੂਨ ਦੀ ਐਂਟਰੀ: ਕਈ ਸ਼ਹਿਰਾਂ ‘ਚ ਭਾਰੀ ਬਾਰਿਸ਼ ਤੋਂ ਬਾਅਦ ਆਰੇਂਜ ਅਲਰਟ ਜਾਰੀ

ਚੰਡੀਗੜ੍ਹ– ਮਾਨਸੂਨ ਦੇ ਨੇੜੇ ਆਉਣ ਦੇ ਨਾਲ ਹੀ ਪੰਜਾਬ ਵਿਚ ਮੌਸਮ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਕੁਝ ਸ਼ਹਿਰਾਂ ਵਿਚ ਮੀਂਹ ਪਿਆ ਹੈ। ਪੰਜਾਬ…

ਚੰਡੀਗੜ੍ਹ– ਮਾਨਸੂਨ ਦੇ ਨੇੜੇ ਆਉਣ ਦੇ ਨਾਲ ਹੀ ਪੰਜਾਬ ਵਿਚ ਮੌਸਮ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਕੁਝ ਸ਼ਹਿਰਾਂ ਵਿਚ ਮੀਂਹ ਪਿਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਤੋਂ ਬਾਅਦ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮਾਨਸੂਨ ਦੇ ਨੇੜੇ ਆਉਣ ਨਾਲ ਘੱਟੋ-ਘੱਟ ਤਾਪਮਾਨ ਡਿੱਗ ਗਿਆ ਹੈ।

Also Read: 1 ਜੁਲਾਈ ਤੋਂ ਆਧਾਰ-ਪੈਨ ਲਿੰਕ, ਪਲਾਸਟਿਕ ਬੈਨ, ਸਿਲੰਡਰ ਸਣੇ ਹੋਣਗੇ ਵੱਡੇ ਬਦਲਾਅ, ਪੜ੍ਹੋ ਖਬਰ

ਮੌਸਮ ਵਿਭਾਗ ਅਨੁਸਾਰ ਮੱਧ ਭਾਰਤ ਵਿਚ ਮਾਨਸੂਨ ਸੁਸਤ ਹੈ, ਪਰ ਉੱਤਰ-ਪੂਰਬ ਵਾਲੇ ਪਾਸੇ ਤੋਂ ਵਧਦਾ ਮਾਨਸੂਨ 30 ਜੂਨ ਨੂੰ ਪੰਜਾਬ-ਹਰਿਆਣਾ ਵਿਚ ਪਹੁੰਚ ਸਕਦਾ ਹੈ। ਮਾਨਸੂਨੀ ਹਵਾਵਾਂ ਕਾਰਨ ਉੱਤਰੀ ਭਾਰਤ ਵਿਚ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਜਿੱਥੇ ਦਿਨ ਦੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ, ਉੱਥੇ ਹੀ ਗਰਮ ਹਵਾਵਾਂ ਤੋਂ ਵੀ ਰਾਹਤ ਮਿਲੀ ਹੈ।

ਮੌਸਮ ਵਿਭਾਗ ਨੇ 30 ਜੂਨ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਡਿੱਗਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਦੇ ਆਸ-ਪਾਸ ਜਾ ਰਿਹਾ ਹੈ। ਭਿਆਨਕ ਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਸਨ।

Also Read: ਪੰਜਾਬ ਪੁਲਿਸ ਨੇ ਲਾਰੈਂਸ-ਰਿੰਦਾ ਗੈਂਗ 11 ਮੈਂਬਰ ਕੀਤੇ ਗ੍ਰਿਫਤਾਰ, ਹਥਿਆਰ ਵੀ ਬਰਾਮਦ

ਆਰੇਂਜ ਅਲਰਟ ਜਾਰੀ
ਮਾਨਸੂਨ ਦੇ ਸ਼ੁਰੂ ਹੋਣ ਦੇ ਨਾਲ ਹੀ ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ ਵਿਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਤਹਿਤ ਕਈ ਹਿੱਸਿਆਂ ‘ਚ ਭਾਰੀ ਮੀਂਹ ਅਤੇ ਬਾਕੀ ਹਿੱਸਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਧੂੜ ਭਰੀ ਹਨੇਰੀ ਵੀ ਆ ਸਕਦੀ ਹੈ। ਫਿਲਹਾਲ ਇਹ ਅਲਰਟ ਸਿਰਫ 30 ਜੂਨ ਲਈ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ 1 ਜੁਲਾਈ ਤੋਂ ਮੌਸਮ ਆਮ ਵਾਂਗ ਹੋ ਜਾਵੇਗਾ।

Leave a Reply

Your email address will not be published. Required fields are marked *