ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪਾ ਮਾਰ ਕੇ ਹੋਟਲ ਮਾਲਕ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਸ਼ੂਟਰ ਮੂਸੇਵਾਲਾ ਦੀ ਹੱਤਿਆ ਲਈ ਉਨ੍ਹਾਂ ਦੇ ਹੋਟਲ ‘ਚ ਰੁਕੇ ਸਨ। ਕਤਲ ਵਿੱਚ ਵਰਤੇ ਗਏ ਹਥਿਆਰ ਵੀ ਉਨ੍ਹਾਂ ਨੂੰ ਸੌਂਪੇ ਗਏ। ਫਤਿਹਾਬਾਦ ਦੇ ਐੱਸਪੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
Also Read: ਸਿੱਧੂ ਮੂਸੇਵਾਲਾ ਕਤਲਕਾਂਡ ‘ਤੇ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ-‘ਪੰਜਾਬ ਸਰਕਾਰ ਲਏਗੀ ਬਦਲਾ’
ਗ੍ਰਿਫਤਾਰ ਨੌਜਵਾਨਾਂ ਤੋਂ ਮਿਲੀ ਜਾਣਕਾਰੀ
ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਨੇ ਹਿਸਾਰ ਦੇ ਕਿਰਮਰਾ ਪਿੰਡ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਸੀ। ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਇਨ੍ਹਾਂ ਨੌਜਵਾਨਾਂ ਤੋਂ ਮਿਲੇ ਇਨਪੁਟਸ ਦੇ ਆਧਾਰ ‘ਤੇ ਦਿੱਲੀ ਪੁਲਿਸ ਨੇ ਫਤਿਹਾਬਾਦ ‘ਚ ਛਾਪਾ ਮਾਰ ਕੇ ਦੋ ਨੌਜਵਾਨਾਂ ਪ੍ਰਦੀਪ ਅਤੇ ਪਵਨ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਕਾਤਲਾਂ ਨੂੰ ਪਨਾਹ ਦੇਣ ਦਾ ਦੋਸ਼ ਹੈ।
ਹੋਟਲ ‘ਚ ਰੁਕੇ ਸਨ ਮੂਸੇਵਾਲਾ ਦੇ ਕਾਤਲ
ਸੂਤਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਦੋਵੇਂ ਗੈਂਗਸਟਰ ਘਟਨਾ ਤੋਂ ਬਾਅਦ ਭੱਟੂ ਰੋਡ ‘ਤੇ ਸਥਿਤ ਹੋਟਲ ‘ਚ ਰੁਕੇ ਸਨ। ਇਹ ਹੋਟਲ ਪ੍ਰਦੀਪ ਦਾ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਗੈਂਗਸਟਰ ਨੇ ਮੂਸੇਵਾਲਾ ਦੇ ਕਤਲ ‘ਚ ਵਰਤੇ ਹਥਿਆਰਾਂ ਵਾਲਾ ਬੈਗ ਪ੍ਰਦੀਪ ਨੂੰ ਸੌਂਪਿਆ ਸੀ। ਬਾਅਦ ਵਿੱਚ ਇਹ ਹਥਿਆਰ ਹਿਸਾਰ ਦੇ ਕਿਰਮਰਾ ਪਿੰਡ ਤੋਂ ਬਰਾਮਦ ਕੀਤੇ ਗਏ।
Also Read: ਮੁਸਾਫ਼ਰ ਕਿਰਪਾ ਕਰਕੇ ਧਿਆਨ ਦੇਣ! PUNBUS-PRTC ਮੁਲਾਜ਼ਮ ਅੱਜ ਕਰਨਗੇ ਚੱਕਾ ਜਾਮ
ਪ੍ਰਦੀਪ ਨੇ ਕਿਰਮਰਾ ਪਹੁੰਚਾਇਆ ਸੀ ਹਥਿਆਰਾਂ ਵਾਲਾ ਬੈਗ
ਪਤਾ ਲੱਗਾ ਹੈ ਕਿ ਕਿਰਮਰਾ ਤੋਂ ਪੁਲਿਸ ਵੱਲੋਂ ਫੜੇ ਗਏ ਦੋਵੇਂ ਨੌਜਵਾਨ ਪ੍ਰਦੀਪ ਨਾਲ ਕਾਰਾਂ ਖਰੀਦਣ ਅਤੇ ਵੇਚਣ ਦਾ ਧੰਦਾ ਕਰਦੇ ਸਨ। ਇਸ ਲਈ ਉਨ੍ਹਾਂ ਨਾਲ ਦੋਸਤੀ ਸੀ। ਪ੍ਰਦੀਪ ਹੀ ਹਥਿਆਰਾਂ ਵਾਲਾ ਬੈਗ ਕਿਰਮਰਾ ਵਿੱਚ ਛੱਡ ਗਿਆ ਸੀ। ਦਿੱਲੀ ਪੁਲਿਸ ਨੇ ਹੁਣ ਪ੍ਰਦੀਪ ਅਤੇ ਉਸਦੇ ਦੋਸਤ ਪਵਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਤਿਹਾਬਾਦ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵੱਲੋਂ ਫਤਿਹਾਬਾਦ ਤੋਂ ਕਿਸੇ ਗ੍ਰਿਫਤਾਰੀ ਦੀ ਕੋਈ ਸੂਚਨਾ ਨਹੀਂ ਹੈ। ਦਿੱਲੀ ਪੁਲਿਸ ਨੇ ਉਸ ਦੇ ਕਿਸੇ ਵੀ ਥਾਣੇ ਵਿੱਚ ਆਉਣ ਦੀ ਸੂਚਨਾ ਨਹੀਂ ਦਿੱਤੀ ਸੀ।



