ਪੰਜਾਬ ਪੁਲਿਸ ਮੁਲਾਜ਼ਮ ਦੀ ਆਡੀਓ ਵਾਇਰਲ, ਵਿਅਕਤੀ ਨੇ ਲਗਾਏ ਗੰਭੀਰ ਦੋਸ਼

ਪਟਿਆਲਾ (ਬਿਊਰੋ)- ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਵਿਚ ਰਹਿੰਦੀ ਹੈ ਹਾਲ ਹੀ ਵਿਚ ਬੀਤੇ ਕੁਝ ਦਿਨਾਂ ਤੋਂ ਪੁਲਿਸ ਮੁਲਾਜ਼ਮ ਆਪਣੀਆਂ ਹਰਕਤਾਂ…

ਪਟਿਆਲਾ (ਬਿਊਰੋ)- ਅਕਸਰ ਪੰਜਾਬ ਪੁਲਿਸ ਕਿਸੇ ਨਾ ਕਿਸੇ ਕਾਰਨ ਕਰਕੇ ਵਿਵਾਦਾਂ ਵਿਚ ਰਹਿੰਦੀ ਹੈ ਹਾਲ ਹੀ ਵਿਚ ਬੀਤੇ ਕੁਝ ਦਿਨਾਂ ਤੋਂ ਪੁਲਿਸ ਮੁਲਾਜ਼ਮ ਆਪਣੀਆਂ ਹਰਕਤਾਂ ਕਾਰਣ ਸੁਰਖੀਆਂ ਵਿਚ ਰਹੇ ਅਤੇ ਉਨ੍ਹਾਂ ਵਲੋਂ ਕੀਤੇ ਇਹ ਕਾਰੇ ਸੋਸ਼ਲ ਮੀਡੀਆ ਦੀ ਅੱਖ ਵਿਚ ਕੈਦ ਹੋ ਗਏ ਜਿਸ ਕਾਰਣ ਉਨ੍ਹਾਂ ਦਾ ਇਹ ਕਾਰਾ ਜਗ ਜਾਹਰ ਹੋ ਗਿਆ। ਇਸੇ ਤਰ੍ਹਾਂ ਦਾ ਇਕ ਮਾਮਲਾ ਪਟਿਆਲਾ ਵਿਚ ਵੀ ਵੇਖਣ ਨੂੰ ਮਿਲਿਆ ਹੈ ਜਿੱਥੇ ਅਨਾਜ ਮੰਡੀ ਥਾਣੇ ਦੇ ਸਾਹਮਣੇ ਤੋਂ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਇਕ ਪੀੜਤ ਅਜੇ ਪ੍ਰਤਾਪ ਸਿੰਘ ਜੋ ਕਿ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ।

ਉਸ ਵਲੋਂ ਇਕ ਵੀਡੀਓ ਵਾਇਰਲ ਕੀਤੀ ਗਈ ਜਿਸ ਵਿਚ ਇਕ ਪੁਲਿਸ ਮੁਲਾਜ਼ਮ ਇਕ ਵਿਅਕਤੀ ਨਾਲ ਗੱਲਬਾਤ ਕਰਦਾ ਹੈ ਕਿ ਕੁਝ ਕਰੋ ਜਨਾਬ ਤੇ ਮੇਰੇ ਕੋਲੋਂ ਇੰਨੇ ਪੈਸੇ ਨਹੀਂ ਕਰ ਹੋਣੇ ਤੇ ਪੁਲਸ ਵਾਲਾ ਅੱਗੋਂ ਕਹਿੰਦਾ ਹੈ ਕਿ ਤੂੰ ਜਿੰਨੇ ਕਰ ਸਕਦਾ ਹੈ ਉਨੇ ਕਰ ਲੈ ਬਾਕੀ ਮੈਂ ਕਰ ਲੈਂਦਾ ਹਾਂ। ਅੱਗੋਂ ਉਹ ਕਹਿੰਦਾ ਹੈ ਕਿ ਤੁਸੀਂ ਘਬਰਾਓ ਨਾ ਉਸ ਦੀ ਅੱਗੋਂ ਗੱਲਬਾਤ ਹੋ ਗਈ ਹੈ। ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫੋਨ ਨਹੀਂ ਆਏਗਾ।

ਇਹ ਸਾਰੀ ਗੱਲਬਾਤ ਕੈਮਰੇ ਨਾਲ ਰਿਕਾਰਡ ਕੀਤੀ ਗਈ ਜੋ ਕਿ ਵਾਇਰਲ ਹੋਣ ਤੋਂ ਬਾਅਦ ਪੁਲਿਸ ਮਹਿਕਮਾ ਵੀ ਤੇਜ਼ੀ ਵਿੱਚ ਆ ਗਿਆ ਹੈ ਤੇ ਪਟਿਆਲਾ ਦੇ ਡੀਐੱਸਪੀ ਸੌਰਵ ਜਿੰਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਪੁਲਿਸ ਮੁਲਾਜ਼ਮ ਵੀਡੀਓ ਵਿੱਚ ਵਿਖਾਈ ਦੇ ਰਹੇ ਹਨ। ਉਸ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਵਿਭਾਗੀ ਕ‍ਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਾਇਰਲ ਵੀਡੀਓ ਵਿੱਚ 40 ਹਜ਼ਾਰ ਤੋਂ ਮਾਮਲਾ ਸ਼ੁਰੂ ਕਰਕੇ 35 ਹਜ਼ਾਰ ਵਿਚ ਮੁਕਦਾ ਹੈ ਵਿਅਕਤੀ ਵਾਰ-ਵਾਰ ਐੱਸ.ਐੱਚ.ਓ. ਦਾ ਨਾਮ ਲੈ ਰਿਹਾ ਹੈ ਫਿਲਹਾਲ ਮਾਮਲੇ ਦੀ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਮਾਮਲੇ ਵਿੱਚ ਅਫਸਰਾਂ ‘ਤੇ ਵੀ ਗਾਜ਼ ਡਿੱਗਦੀ ਹੈ ਜਾਂ ਫਿਰ ਛੋਟੇ ਮੁਲਾਜ਼ਮ ਦੀ ਬਲੀ ਚੜ੍ਹਦੀ ਹੈ।

Leave a Reply

Your email address will not be published. Required fields are marked *