ਭਾਰਤ ‘ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, ਨਵੇਂ ਮਾਮਲੇ 7500 ਤੋਂ ਪਾਰ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੇ ਇਕ ਦਿਨ ‘ਚ 7,584 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 4,32,05,106 ਹੋ ਗਈ ਹੈ, ਜਦੋਂ ਕਿ ਇਲਾਜ…

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੇ ਇਕ ਦਿਨ ‘ਚ 7,584 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 4,32,05,106 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 36,267 ‘ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਅਨੁਸਾਰ, 24 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,24,747 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ‘ਚ 3,769 ਦਾ ਵਾਧਾ ਹੋਇਆ ਹੈ ਅਤੇ ਇਹ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.08 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.70 ਫੀਸਦੀ ਹੈ। 

Also Read: ਮੂਸੇਵਾਲਾ ਕਤਲਕਾਂਡ ‘ਚ ਲੋੜੀਂਦੇ ਗੋਲਡੀ ਬਰਾੜ ਤੇ ਹਰਵਿੰਦਰ ਰਿੰਦਾ ਖਿਲਾਫ ਜਾਰੀ ਹੋਇਆ ਰੈੱਡ ਕਾਰਨਰ ਨੋਟਿਸ

ਅੰਕੜਿਆਂ ਅਨੁਸਾਰ, ਸੰਕਰਮਣ ਦਾ ਰੋਜ਼ਾਨਾ ਦਰ 2.26 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਹਫ਼ਤਾਵਾਰ ਸੰਕਰਮਣ ਦਰ 1.50 ਫੀਸਦੀ ਦਰਜ ਕੀਤੀ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,26,44,092 ਹੋ ਗਈ ਹੈ, ਜਦੋਂ ਕਿ ਮੌਤ ਦਰ 1.21 ਫੀਸਦੀ ਹੈ। ਦੇਸ਼ ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 194.76 ਕਰੋੜ ਲੱਖਾਂ ਤੋਂ ਵੱਧ ਹੋ ਗਈ ਸੀ।

Leave a Reply

Your email address will not be published. Required fields are marked *