ਅੰਤਿਮ ਅਰਦਾਸ ਦੌਰਾਨ ਭਾਵੁੱਕ ਹੋਏ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੀ ਪ੍ਰਸ਼ੰਸਕਾਂ ਨੂੰ ਅਪੀਲ (ਵੀਡੀਓ)

ਮਾਨਸਾ– ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਮਾਨਸਾ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਬੜੇ…

ਮਾਨਸਾ– ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸ਼ੰਸਕ ਮਾਨਸਾ ਪਹੁੰਚੇ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਬੜੇ ਭਾਵੁੱਕ ਹੋ ਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾ ਦੇ ਸਨਮੁੱਖ ਹੋਏ। 

Also Read: Instagram ‘ਤੇ ਕੋਹਲੀ ਦੇ 20 ਕਰੋੜ ਤੋਂ ਵਧੇਰੇ ਫਾਲੋਅਰਸ, ਇਕ ਪੋਸਟ ‘ਤੇ ਕੋਹਲੀ ਕਮਾਉਂਦੇ ਨੇ 5 ਕਰੋੜ ਰੁਪਏ!

 

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਧੂ ਬਹੁਤ ਸਿੱਧਾ ਸਾਧਾ ਨੌਜਵਾਨ ਸੀ। ਉਸ ਦਾ ਕਣ-ਕਣ ਮਿਹਨਤ ਨਾਲ ਭਰਿਆ ਹੋਇਆ ਸੀ। ਉਸ ਨੇ ਸਾਰੀ ਜ਼ਿੰਦਗੀ ਬਹੁਤ ਸਖਤ ਮਿਹਨਤ ਕੀਤੀ। ਉਹ ਕਦੇ ਵੀ ਮਾਂ ਬੁੱਕਲ ਵਿਚ ਜਾਏ ਬਿਨਾਂ ਤੇ ਕਾਲਾ ਟਿੱਕਾ ਲਵਾਏ ਬਿਨਾਂ ਘਰੋਂ ਬਾਹਰ ਨਹੀਂ ਜਾਂਦਾ ਸੀ। ਪਰ 29 ਤਰੀਕ ਪਤਾ ਨਹੀਂ ਕਿਹੋ ਜਿਹੀ ਆਈ ਕਿ ਉਸ ਦੀ ਮਾਂ ਬਾਹਰ ਕਿਤੇ ਗਏ ਹੋਏ ਸਨ ਤੇ ਉਹ ਅਚਾਨਕ ਹੀ ਕਿਤੇ ਬਾਹਰ ਨਿਕਲ ਗਿਆ। ਮੈਂ ਹਮੇਸ਼ਾ ਆਪਣੇ ਬੱਚੇ ਦੇ ਨਾਲ-ਨਾਲ ਰਹਿੰਦਾ ਸੀ ਪਰ ਮੈਂ ਅਜਿਹਾ ਸਮੇਂ ਤੋਂ ਖੁੰਝਿਆ ਕੀ ਮੇਰਾ ਬੱਚਾ ਮੇਰੇ ਤੋਂ ਖੋਹ ਲਿਆ ਗਿਆ। ਮੈਂ ਅਜੇ ਤੱਕ ਸੋਚ ਰਿਹਾ ਹਾਂ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਜੇਕਰ ਉਹ ਗਲਤ ਹੁੰਦਾ ਤਾਂ ਕਦੇ ਇਕੱਲਾ ਗੱਡੀ ਲੈ ਕੇ ਨਾ ਜਾਂਦਾ।

Also Read: ਸਾਊਦੀ ਅਰਬ ਦਾ ਵੱਡਾ ਝਟਕਾ! ਕੱਚੇ ਤੇਲ ਦੇ ਰੇਟ ਵਧਾਏ, ਪੈਟਰੋਲ-ਡੀਜ਼ਲ ਦੀ ਕੀਮਤ ‘ਤੇ ਪੈ ਸਕਦੈ ਅਸਰ 

ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪਰਮਾਤਮਾ ਨੇ ਜੋ ਉਨ੍ਹਾਂ ਨੂੰ ਦੁੱਖ ਦਿੱਤਾ ਹੈ ਉਹ ਤਾਂ ਜਰ ਲਵਾਂਗੇ ਪਰ ਮੇਰੇ ਪੁੱਤ ਦੇ ਮਰੇ ਉੱਤੇ ਸੋਸ਼ਲ ਮੀਡੀਆਂ ਉੱਤੇ ਸਟੋਰੀਆਂ ਨਾ ਪਾਇਓ। ਉਸ ਦੀਆਂ ਕਹਾਣੀਆਂ ਨਾ ਬਣਾਇਓ। ਉਸ ਦਾ ਤਾਂ ਵੱਡਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਹੀ ਉਸ ਨੂੰ ਇਲੈਕਸ਼ਨ ਲੜਨ ਤੋਂ ਰੋਕਿਆ ਸੀ। ਪਰ ਇਸ ਉਸ ਦਾ ਆਪਣਾ ਨਿੱਜੀ ਫੈਸਲਾ ਸੀ। ਇਸ ਨੂੰ ਲੈ ਕੇ ਕਿਸੇ ਬਾਰੇ ਵੀ ਕੋਈ ਆਪਣੇ ਵੱਲੋਂ ਸਟੋਰੀਆਂ ਨਾਲ ਪਾਇਓ। ਇਸ ਦੌਰਾਨ ਸਿੱਧੂ ਦੇ ਮਾਤਾ ਚਰਨ ਕੌਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਇਕ ਰੁਖ ਲਾਉਣ ਦੀ ਵੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਰਫ ਰੁਖ ਲਾ ਕੇ ਉਸ ਨੂੰ ਛੱਡ ਨਾ ਦਿਓ ਬਲਕਿ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਵੀ ਕਰਿਓ।

Leave a Reply

Your email address will not be published. Required fields are marked *