ਜਲੰਧਰ ‘ਚ ਟ੍ਰਿਪਲ Murder: ਸਕਿਓਰਿਟੀ ਗਾਰਡ ਨੇ ਸੱਸ-ਸਹੁਰੇ ਸਣੇ ਪਤਨੀ ਦਾ ਗੋਲੀਆਂ ਮਾਰ ਕੀਤਾ ਕਤਲ

ਜਲੰਧਰ– ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਿਵਨਗਰ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ ਵਿੱਚ ਦਾਖਲ ਹੋ ਕੇ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ…

ਜਲੰਧਰ– ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਸ਼ਿਵਨਗਰ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ ਵਿੱਚ ਦਾਖਲ ਹੋ ਕੇ ਤਿੰਨ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਤਲ ਕਰਨ ਵਾਲਾ ਵਿਅਕਤੀ ਸੁਰੱਖਿਆ ਗਾਰਡ ਦਾ ਕੰਮ ਕਰਦਾ ਸੀ। ਸੁਰੱਖਿਆ ਗਾਰਡ ਕੋਲ ਆਪਣਾ ਲਾਇਸੰਸੀ ਹਥਿਆਰ ਸੀ ਜਿਸ ਨਾਲ ਉਸ ਨੇ ਆਪਣੀ ਪਤਨੀ ਸ਼ਿਲਪੀ, ਸੱਸ ਕ੍ਰਿਸ਼ਨਾ ਅਤੇ ਸਹੁਰੇ ਅਸ਼ੋਕ ਦਾ ਕਤਲ ਕਰ ਦਿੱਤਾ। ਮੁਲਜ਼ਮ ਸੁਨੀਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Also Read: ਸਿੱਧੂ ਮੂਸੇਵਾਲਾ ਦੇ ਅੰਤਿਮ ਦਰਸ਼ਨ ਮੌਕੇ ਵੱਡੀ ਗਿਣਤੀ ‘ਚ ਪਹੁੰਚੇ ਲੋਕ, ਕੁਝ ਹੀ ਦੇਰ ‘ਚ ਹੋਵੇਗਾ ਅੰਤਿਮ ਸੰਸਕਾਰ

ਇਹ ਟ੍ਰਿਪਲ ਮਰਡਰ ਥਾਣਾ ਡਵੀਜ਼ਨ ਨੰਬਰ ਇੱਕ ਅਧੀਨ ਪੈਂਦੇ ਸ਼ਿਵਨਗਰ ਵਿੱਚ ਪਰਿਵਾਰਕ ਝਗੜੇ ਕਾਰਨ ਹੋਇਆ ਹੈ। ਸੁਨੀਲ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਪਤਨੀ ਦੇ ਮਾਮੇ ਅਤੇ ਸੁਨੀਲ ਦਾ ਘਰ ਨੇੜੇ ਹੀ ਹੈ। ਇਸੇ ਲਈ ਸੁਨੀਲ ਦੀ ਪਤਨੀ ਦੇ ਮਾਮੇ ਦੇ ਰਿਸ਼ਤੇਦਾਰ ਧੀ ਨੂੰ ਮਿਲਣ ਆਉਂਦੇ ਸਨ, ਜੋ ਕਿ ਸੁਨੀਲ ਨੂੰ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਉਹ ਰੋਜ਼ ਆਪਣੀ ਪਤਨੀ ਨਾਲ ਝਗੜਾ ਕਰਦਾ ਸੀ।

Also Read: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਦਾਅਵਾ, ਪੰਜਾਬ ‘ਚੋਂ ਗੈਰ-ਕਾਨੂੰਨੀ ਮਾਈਨਿੰਗ ਹੋਈ ਖਤਮ

ਬੀਤੀ ਰਾਤ ਵੀ ਸੁਨੀਲ ਦੀ ਆਪਣੀ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਤਨੀ ਆਪਣੇ ਪੇਕੇ ਘਰ ਚਲੀ ਗਈ। ਸੁਨੀਲ ਦੇਰ ਰਾਤ ਆਪਣਾ ਲਾਇਸੈਂਸੀ ਰਿਵਾਲਵਰ ਚੁੱਕ ਕੇ ਨਾਗਰਾ ਫਾਟਕ ਨੇੜੇ ਸ਼ਿਵਨਗਰ ਦੀ ਗਲੀ ਨੰਬਰ 5 ਵਿੱਚ ਪਹੁੰਚ ਗਿਆ। ਉਹ ਆਪਣੇ ਸਹੁਰੇ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਰਿਵਾਲਵਰ ਨਾਲ ਆਪਣੀ ਪਤਨੀ, ਸੱਸ ਅਤੇ ਸਹੁਰੇ ‘ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਬਾਹਰ ਆਏ ਤਾਂ ਸੁਨੀਲ ਮੌਕੇ ‘ਤੇ ਮੌਜੂਦ ਸੀ।

Leave a Reply

Your email address will not be published. Required fields are marked *