ਚੰਡੀਗੜ੍ਹ- ਸੂਬੇ ਦੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ‘ਚੋਂ ਗੈਰ-ਕਾਨੂੰਨੀ ਮਾਈਨਿੰਗ ਖਤਮ ਹੋ ਗਈ ਹੈ। ਇਸ ਕਾਰਨ ਕਾਨੂੰਨੀ ਮਾਈਨਿੰਗ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਵਾਰ ਇਕੱਲੇ ਮਈ ਮਹੀਨੇ ਵਿਚ ਹੀ 1 ਲੱਖ ਮੀਟ੍ਰਿਕ ਟਨ ਤੋਂ ਵੱਧ ਰੇਤਾ ਅਤੇ ਬਜਰੀ ਦੀ ਨਿਕਾਸੀ ਕੀਤੀ ਜਾ ਚੁੱਕੀ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ‘ਚੋਂ ਗੈਰ-ਕਾਨੂੰਨੀ ਮਾਈਨਿੰਗ ਖਤਮ ਹੋ ਚੁੱਕੀ ਹੈ। ਜੇਕਰ ਕਿਤੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਤੁਰੰਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
Also Read: ਵਰਿੰਦਰ ਸਹਿਵਾਗ ਦਾ ਕੋਹਲੀ ‘ਤੇ ਵੱਡਾ ਬਿਆਨ, ਕਿਹਾ-‘ਇਹ ਤਾਂ ਕੋਈ ਹੋਰ ਵਿਰਾਟ ਹੈ’
ਪਿਛਲੀ ਸਰਕਾਰ ਵੇਲੇ ਸਿਰਫ 35 ਤੋਂ 40 ਹਜ਼ਾਰ ਮੀਟ੍ਰਿਕ ਟਨ ਮਾਈਨਿੰਗ
ਮਾਈਨਿੰਗ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮਾਈਨਿੰਗ ਲਈ ਟੈਂਡਰ ਦਿੱਤੇ ਹਨ। ਜੋ ਮਾਰਚ 2023 ਤੱਕ ਹਨ। ਉਕਤ ਠੇਕੇਦਾਰਾਂ ‘ਤੇ ਸ਼ਿਕੰਜਾ ਕੱਸ ਕੇ ਕਾਨੂੰਨੀ ਮਾਈਨਿੰਗ ਕੀਤੀ ਗਈ। ਪਿਛਲੇ ਸਾਲ ਮਈ ਮਹੀਨੇ ਵਿੱਚ ਰੋਜ਼ਾਨਾ ਸਿਰਫ਼ 35 ਤੋਂ 40 ਹਜ਼ਾਰ ਮੀਟ੍ਰਿਕ ਟਨ ਰੇਤ ਦੀ ਨਿਕਾਸੀ ਹੋਈ ਸੀ। ਅਸੀਂ ਇਸ ਵਿੱਚ 1 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਦਾ ਵਾਧਾ ਕਰ ਚੁੱਕੇ ਹਾਂ।
Also Read: ਪੰਜਾਬ ‘ਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ CM ਮਾਨ ਦੀ ਅਧਿਕਾਰੀਆਂ ਨਾਲ ਮੀਟਿੰਗ
ਕਾਂਗਰਸ ਸਰਕਾਰ ਵੇਲੇ ਹੋਈ ਨਜਾਇਜ਼ ਮਾਈਨਿੰਗ, ਰੇਤ ਚੋਰੀ
ਬੈਂਸ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਸਾਲ ਮਈ ਮਹੀਨੇ ਵਿੱਚ ਸਿਰਫ਼ 8 ਲੱਖ ਮੀਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੋਈ ਸੀ। ਇਸ ਸਾਲ ਮਈ ਮਹੀਨੇ ਵਿੱਚ ਅਸੀਂ ਸਾਢੇ 18 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਲਿਆ ਹੈ। ਇਸ ਦਾ ਮਤਲਬ ਹੈ ਕਿ ਪਿਛਲੀਆਂ ਸਰਕਾਰਾਂ ਨੇ ਨਾਜਾਇਜ਼ ਮਾਈਨਿੰਗ ਕਰਵਾਈ ਸੀ। ਰੇਤ ਚੋਰੀ ਹੋ ਰਹੀ ਸੀ। ਪੰਜਾਬ ਵਿੱਚ ਮਾਫੀਆ ਚੱਲਦਾ ਸੀ। ਪਿਛਲੇ ਸਾਲ 7 ਵਿੱਚੋਂ 6 ਬਲਾਕ ਚੱਲ ਰਹੇ ਸਨ। ਇਸ ਵਾਰ 4 ਬਲਾਕ ਚੱਲ ਰਹੇ ਹਨ। ਫਿਰ ਵੀ ਰਿਕਾਰਡ ਤੋੜ ਕਾਨੂੰਨੀ ਮਾਈਨਿੰਗ ਹੋਈ ਹੈ।

