ATM ਟਰਾਂਜ਼ੈਕਸ਼ਨ ਰਾਹੀਂ ਇਸ ਸਰਕਾਰੀ ਬੈਂਕ ਨੇ ਇਕ ਸਾਲ ‘ਚ ਕਮਾਏ 645 ਕਰੋੜ ਰੁਪਏ!

ਨਵੀਂ ਦਿੱਲੀ- ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਵਿੱਤੀ ਸਾਲ 2021-22 ਵਿੱਚ ਗਾਹਕਾਂ ਤੋਂ ATM ਟ੍ਰਾਂਜੈਕਸ਼ਨ ਚਾਰਜ ਇਕੱਠੇ ਕਰਕੇ 645 ਕਰੋੜ ਰੁਪਏ ਤੋਂ ਵੱਧ…

ਨਵੀਂ ਦਿੱਲੀ- ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ ਨੇ ਵਿੱਤੀ ਸਾਲ 2021-22 ਵਿੱਚ ਗਾਹਕਾਂ ਤੋਂ ATM ਟ੍ਰਾਂਜੈਕਸ਼ਨ ਚਾਰਜ ਇਕੱਠੇ ਕਰਕੇ 645 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਬੈਂਕ ਨੇ ਇਹ ਜਾਣਕਾਰੀ ਇੱਕ ਆਰਟੀਆਈ ਦੇ ਜਵਾਬ ਵਿੱਚ ਦਿੱਤੀ। ਇਸ ਤੋਂ ਇਲਾਵਾ ਪੀਐਨਬੀ ਨੇ ਮਿਨੀਮਮ ਬੈਲੇਂਸ ਮੇਨਟੇਨੈਂਸ ਨਾ ਕਰਨ ਦੇ ਨਾਂ ‘ਤੇ ਵੀ ਕਰੋੜਾਂ ਰੁਪਏ ਕਮਾਏ।

Also Read: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖਬਰ! ਹੁਣ ਘਰ ‘ਚ ਖੋਲ੍ਹ ਸਕੋਗੇ ਬਾਰ

ਪੰਜਾਬ ਨੈਸ਼ਨਲ ਬੈਂਕ ਨੇ ਚਾਰਜਿਜ਼ ਤੋਂ  ਕੀਤੀ ਇੰਨੀ ਕਮਾਈ
ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰਸ਼ੇਖਰ ਗੌੜ ਨੇ ਦੂਜੇ ਸਭ ਤੋਂ ਵੱਡੇ ਸਰਕਾਰੀ ਬੈਂਕ ਤੋਂ ਉਨ੍ਹਾਂ ਦੀ ਜਾਣਕਾਰੀ ਮੰਗੀ ਸੀ। ਸੂਚਨਾ ਦੇ ਅਧਿਕਾਰ ਤਹਿਤ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਬੈਂਕ ਨੇ ਕਿਹਾ ਕਿ 2021-22 ‘ਚ ਉਸ ਨੇ ATM ਟ੍ਰਾਂਜੈਕਸ਼ਨ ਚਾਰਜ ਤੋਂ 645.67 ਕਰੋੜ ਰੁਪਏ ਕਮਾਏ ਹਨ। ਇਸੇ ਤਰ੍ਹਾਂ PNB ਨੇ ਪਿਛਲੇ ਵਿੱਤੀ ਸਾਲ ਵਿੱਚ ਉਨ੍ਹਾਂ ਗਾਹਕਾਂ ਤੋਂ 239.09 ਕਰੋੜ ਰੁਪਏ ਕਮਾਏ ਜੋ ਮਹੀਨਾਵਾਰ ਅਤੇ ਤਿਮਾਹੀ ਆਧਾਰ ‘ਤੇ ਬੈਂਕ ਖਾਤੇ ਵਿੱਚ ਘੱਟੋ-ਘੱਟ ਬਕਾਇਆ ਨਹੀਂ ਰੱਖ ਸਕੇ।

ਬਹੁਤ ਸਾਰੇ ਖਾਤਿਆਂ ਤੋਂ ਵਸੂਲਿਆਂ ਗਿਆ ਘੱਟੋ-ਘੱਟ ਬੈਲੇਂਸ ਚਾਰਜ
ਇਸ ਤੋਂ ਪਹਿਲਾਂ PNB ਨੇ 2020-21 ਵਿੱਚ ਘੱਟੋ-ਘੱਟ ਬੈਲੇਂਸ ਨਾ ਰੱਖਣ ਵਾਲੇ ਗਾਹਕਾਂ ਤੋਂ 170 ਕਰੋੜ ਰੁਪਏ ਦੀ ਵਸੂਲੀ ਕੀਤੀ ਸੀ। ਪੀਐਨਬੀ ਨੇ ਕਿਹਾ ਕਿ 2021-22 ਵਿੱਚ ਘੱਟੋ-ਘੱਟ ਬੈਲੇਂਸ ਨਾ ਬਣਾਏ ਰੱਖਣ ਕਾਰਨ 85,18,953 ਬੈਂਕ ਖਾਤਿਆਂ ਤੋਂ ਚਾਰਜ ਵਸੂਲੇ ਗਏ। ਜ਼ੀਰੋ ਬੈਲੇਂਸ ਖਾਤਿਆਂ ਦੀ ਗਿਣਤੀ ਬਾਰੇ ਪੁੱਛੇ ਜਾਣ ‘ਤੇ ਬੈਂਕ ਨੇ ਕਿਹਾ ਕਿ 31 ਮਾਰਚ 2022 ਤੱਕ ਅਜਿਹੇ ਖਾਤਿਆਂ ਦੀ ਗਿਣਤੀ 6,76,37,918 ਹੈ।

Also Read: ਪੰਜਾਬ ਦੇ ਹਵਾਈ ਅੱਡਿਆਂ ਨੂੰ ਲੈ ਕੇ CM ਭਗਵੰਤ ਮਾਨ ਨੇ ਅਫਸਰਾਂ ਨਾਲ ਕੀਤੀ ਮੀਟਿੰਗ

ਜ਼ੀਰੋ ਬੈਲੇਂਸ ਖਾਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ
ਜੇਕਰ ਅਸੀਂ ਪਿਛਲੇ ਚਾਰ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ PNB ‘ਚ ਜ਼ੀਰੋ ਬੈਲੇਂਸ ਖਾਤਿਆਂ ਦੀ ਗਿਣਤੀ ਲਗਾਤਾਰ ਵਧੀ ਹੈ। ਵਿੱਤੀ ਸਾਲ 2018-19 ਦੇ ਅੰਤ ਯਾਨੀ 31 ਮਾਰਚ 2019 ਤੱਕ ਪੀਐਨਬੀ ਵਿੱਚ ਅਜਿਹੇ ਖਾਤਿਆਂ ਦੀ ਗਿਣਤੀ 2,82,03,379 ਸੀ। ਇੱਕ ਸਾਲ ਬਾਅਦ ਭਾਵ 31 ਮਾਰਚ 2020 ਤੱਕ ਇਨ੍ਹਾਂ ਦੀ ਗਿਣਤੀ ਵਧ ਕੇ 3,05,83,184 ਹੋ ਗਈ। ਇੱਕ ਸਾਲ ਬਾਅਦ 31 ਮਾਰਚ 2021 ਤੱਕ ਇਹ ਅੰਕੜਾ 5,94,96,731 ਤੱਕ ਪਹੁੰਚ ਗਿਆ।

Leave a Reply

Your email address will not be published. Required fields are marked *