ਦਿੱਲੀ ਦੇ LG ਅਨਿਲ ਬੈਜਲ ਨੇ ਦਿੱਤਾ ਅਸਤੀਫਾ, ਨਿੱਜੀ ਕਾਰਨਾਂ ਦਾ ਦਿੱਤਾ ਹਵਾਲਾ

ਨਵੀਂ ਦਿੱਲੀ- ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇ ਕਾਰਨ ਨਿੱਜੀ ਦੱਸਿਆ ਜਾ ਰਿਹਾ ਹੈ।…

ਨਵੀਂ ਦਿੱਲੀ- ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇ ਕਾਰਨ ਨਿੱਜੀ ਦੱਸਿਆ ਜਾ ਰਿਹਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਐੱਲਜੀ ਨਜੀਬ ਜੰਗ ਸਨ। ਫਿਲਹਾਲ ਦਿੱਲੀ ਦਾ ਅਗਲਾ ਐੱਲਜੀ ਕੌਣ ਹੋਵੇਗਾ, ਇਸ ਉੱਤੇ ਅਜੇ ਫੈਸਲਾ ਨਹੀਂ ਹੋਇਆ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ।

Also Read: CM ਮਾਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਤੋਂ ਬਾਅਦ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤਾ ਇਹ ਬਿਆਨ

ਅਰਵਿੰਦ ਕੇਜਰੀਵਾਲ ਸਰਕਾਰ ਨਾਲ ਰਿਹਾ ਸੀ ਵਿਵਾਦ
ਅਨਿਲ ਬੈਜਲ ਦਾ ਹਾਲ ਦੇ ਦਿਨਾਂ ਵਿਚ ਦਿੱਲੀ ਸਰਕਾਰ ਦੇ ਨਾਲ ਕਾਫੀ ਵਿਵਾਦ ਸਾਹਮਣੇ ਆਇਆ ਸੀ। ਅਰਵਿੰਦ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਉੱਤੇ ਕੰਮ ਨਾ ਕਰਨ ਦੇਣ ਸਣੇ ਕੇਂਦਰ ਸਰਕਾਰ ਦੇ ਏਜੰਟ ਹੋਣ ਦਾ ਵੀ ਦੋਸ਼ ਲਾਇਆ ਸੀ। ਨਜੀਬ ਜੰਗ ਦੇ ਬਾਅਦ ਉਹ ਦਿੱਲੀ ਦੇ ਐੱਲਜੀ ਬਣੇ ਸਨ। ਜਿਸ ਤੋਂ ਬਾਅਦ ਸੂਬਾ ਸਰਕਾਰ ਕਈ ਵਾਰ ਇਸ ਤਰ੍ਹਾਂ ਦੇ ਦੋਸ਼ ਲਗਾ ਚੁੱਕੀ ਹੈ।

Also Read: ਕਿਤੇ ਚੋਰੀ ਤੁਹਾਡੀ ਕਾਲ ਕੋਈ ਰਿਕਾਰਡ ਤਾਂ ਨਹੀਂ ਕਰ ਰਿਹਾ? ਇੰਝ ਲਾਓ ਪਤਾ

ਦਿੱਲੀ ਦੇ LG ਦਾ ਅਹੁਦਾ ਅਹਿਮ
ਦੱਸ ਦਈਏ ਕਿ ਦਿੱਲੀ ਦੇ ਉਪ ਰਾਜਪਾਲ ਦਾ ਅਹੁਦਾ ਇਸ ਲਿਹਾਜ਼ ਨਾਲ ਵੀ ਬੇਹੱਦ ਅਹਿਮ ਹੋ ਗਿਆ ਹੈ ਕਿ ਦਿੱਲੀ ਦੀ ਹਾਈ ਕੋਰਟ ਨੇ ਇਹ ਸਾਫ ਕਰ ਦਿੱਤਾ ਹੈ ਕਿ ਦਿੱਲੀ ਸਰਕਾਰ ਦਾ ਪ੍ਰਸ਼ਾਸਨਿਕ ਮੁਖੀ ਉਪ ਰਾਜਪਾਲ ਹੀ ਹੈ।

Leave a Reply

Your email address will not be published. Required fields are marked *