ਜੀਜੇ ਨੇ ਪੈਸੇ ਨਾ ਦਿੱਤੇ ਉਧਾਰ ਤਾਂ ਸਾਲੇ ਨੇ ਚੁੱਕਿਆ ਖੌਫਨਾਕ ਕਦਮ

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 113 ਖੇਤਰ ਦੇ ਸਰਫਾਬਾਦ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਪਹਿਲਾਂ ਆਪਣੇ ਮੂੰਹ ਵਿੱਚ ਬਿਜਲੀ ਦੀ ਤਾਰ…

ਨੋਇਡਾ- ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਸੈਕਟਰ 113 ਖੇਤਰ ਦੇ ਸਰਫਾਬਾਦ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਪਹਿਲਾਂ ਆਪਣੇ ਮੂੰਹ ਵਿੱਚ ਬਿਜਲੀ ਦੀ ਤਾਰ ਪਾਈ ਅਤੇ ਫਿਰ ਬਿਜਲੀ ਦਾ ਬਟਨ ਦਬਾ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਆਪਣੇ ਜੀਜੇ ਤੋਂ ਇਕ ਹਜ਼ਾਰ ਰੁਪਏ ਉਧਾਰ ਮੰਗੇ ਸਨ, ਜਿਸ ‘ਤੇ ਉਸ ਦੇ ਜੀਜੇ ਵਲੋਂ ਪੈਸੇ ਦੇਣ ਤੋਂ ਇਨਕਾਰ ਕਰਨ ‘ਤੇ ਉਸ ਨੇ ਇਹ ਕਦਮ ਚੁੱਕਿਆ।

Also Read: ਭਗਵੰਤ ਮਾਨ ਵਲੋਂ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ, ਵਧਾਈ ਟੈਕਸ ਭਰਨ ਦੀ ਤਰੀਕ

ਇਲਾਜ ਦੌਰਾਨ ਮੌਤ
ਉਸ ਨੇ ਸ਼ਨੀਵਾਰ ਸਵੇਰੇ ਆਪਣੇ ਮੂੰਹ ਵਿੱਚ ਬਿਜਲੀ ਦੀ ਤਾਰ ਪਾ ਕੇ ਖੁਦ ਨੂੰ ਕਰੰਟ ਲਗਾ ਲਿਆ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Also Read: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਪੰਜਾਬ ਦੇ ਪਹਿਲੇ ਡਰੋਨ ਸਿਖਲਾਈ ਹੱਬ ਦਾ CM ਮਾਨ ਵਲੋਂ ਉਦਘਾਟਨ

ਪੁਲਿਸ ਕਮਿਸ਼ਨਰ ਅਲੋਕ ਸਿੰਘ ਦੇ ਮੀਡੀਆ ਇੰਚਾਰਜ ਪੰਕਜ ਕੁਮਾਰ ਨੇ ਦੱਸਿਆ ਕਿ ਥਾਣਾ ਸੈਕਟਰ 113 ਖੇਤਰ ਦੇ ਪਿੰਡ ਸਰਫਾਬਾਦ ਦੇ ਰਹਿਣ ਵਾਲੇ ਗੰਗਾ ਸਿੰਘ ਪੁੱਤਰ ਵਿਨੈ ਕੁਮਾਰ (24 ਸਾਲ) ਨੇ ਆਪਣੇ ਜੀਜਾ ਤੋਂ ਇੱਕ ਹਜ਼ਾਰ ਰੁਪਏ ਕਰਜ਼ਾ ਮੰਗਿਆ ਸੀ। ਜੀਜੇ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ। ਇਸ ਤੋਂ ਗੁੱਸੇ ‘ਚ ਆ ਕੇ ਵਿਨੈ ਕੁਮਾਰ ਨੇ ਬਿਜਲੀ ਦੀ ਤਾਰ ਆਪਣੇ ਮੂੰਹ ‘ਚ ਪਾ ਕੇ ਬਿਜਲੀ ਦਾ ਬਟਨ ਚਾਲੂ ਕਰ ਦਿੱਤਾ।

Leave a Reply

Your email address will not be published. Required fields are marked *