ਦਿੱਲੀ ‘ਚ ਸਕੂਲਾਂ ਲਈ ਦਿਸ਼ਾ ਨਿਰਦੇਸ਼ ਜਾਰੀ, ਮਾਪਿਆਂ ਲਈ ਵੀ ਸਲਾਹ ਜਾਰੀ

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਕੂਲਾਂ ਲਈ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਕਰਮੀਆਂ ਨੂੰ ਬਿਨਾਂ ਥਰਮਲ ਸਕੈਨਿੰਗ ਦੇ…

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਕੂਲਾਂ ਲਈ ਕੋਰੋਨਾ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਕਰਮੀਆਂ ਨੂੰ ਬਿਨਾਂ ਥਰਮਲ ਸਕੈਨਿੰਗ ਦੇ ਸਕੂਲ ਕੰਪਲੈਕਸ ‘ਚ ਪ੍ਰਵੇਸ਼ ਨਾ ਕਰਨ ਨਹੀਂ ਦਿੱਤਾ ਜਾਵੇ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਮਾਤਾ-ਪਿਤਾ ਨੂੰ ਸਲਾਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਬੱਚਿਆਂ ਦੇ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਜਾਣ ‘ਤੇ ਸਕੂਲ ਨਾ ਭੇਜਣ।

Also Read: ਕਿਸਾਨਾਂ ਨੂੰ ਗ੍ਰਿਫਤਾਰੀ ਵਾਰੰਟ ‘ਤੇ ਵਿੱਤ ਮੰਤਰੀ ਦਾ ਬਿਆਨ, ਕਿਹਾ-ਚੰਨੀ ਸਰਕਾਰ ਨੇ ਜਾਰੀ ਕੀਤੇ ਵਾਰੰਟ, ਅਸੀਂ ਕੀਤੇ ਰੱਦ

ਸਰਕਾਰ ਨੇ ਕਿਹਾ,”ਵਿਦਿਆਰਥੀਆਂ ਨੂੰ ਭੋਜਨ ਅਤੇ ਸਟੇਸ਼ਨਰੀ ਦਾ ਸਾਮਾਨ ਸਾਂਝਾ ਕਰਨ ਤੋਂ ਬਚਣ ਦਾ ਨਿਰਦੇਸ਼ ਦਿੱਤਾ ਜਾਵੇ।” ਰਾਸ਼ਟਰੀ ਰਾਜਧਾਨੀ ‘ਚ ਪਿਛਲੇ ਕੁਝ ਦਿਨਾਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦੇਖਿਆ ਗਿਆ ਹੈ। ਦਿੱਲੀ ‘ਚ ਵੀਰਵਾਰ ਨੂੰ ਸੰਕਰਮਣ ਦੇ 965 ਨਵੇਂ ਮਾਮਲੇ ਆਏ। ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 1,009, ਮੰਗਲਵਾਰ ਨੂੰ 632 ਅਤੇ ਸੋਮਵਾਰ ਨੂੰ 501 ਮਾਮਲੇ ਆਏ ਸਨ।

Leave a Reply

Your email address will not be published. Required fields are marked *