ਕੁਮਾਰ ਵਿਸ਼ਵਾਸ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਅਲਕਾ ਲਾਂਬਾ ਦੇ ਘਰ ਪਹੁੰਚੀ ਪੰਜਾਬ ਪੁਲਿਸ

ਨਵੀਂ ਦਿੱਲੀ : ਪੰਜਾਬ ਪੁਲਿਸ ਬੁੱਧਵਾਰ ਨੂੰ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਵੀ ਪਹੁੰਚੀ ਸੀ।…

ਨਵੀਂ ਦਿੱਲੀ : ਪੰਜਾਬ ਪੁਲਿਸ ਬੁੱਧਵਾਰ ਨੂੰ ਕਾਂਗਰਸ ਨੇਤਾ ਅਲਕਾ ਲਾਂਬਾ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਵੀ ਪਹੁੰਚੀ ਸੀ। ਅਲਕਾ ਲਾਂਬਾ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ਮੇਰੇ ਘਰ ਵੀ ਪੰਜਾਬ ਪੁਲਿਸ ਪਹੁੰਚ ਗਈ।ਇਸ ਤੋਂ ਪਹਿਲਾਂ ਉਨ੍ਹਾਂ ਨੇ ਕੁਮਾਰ ਵਿਸ਼ਵਾਸ ਦੇ ਘਰ ਪੁਲਿਸ ਦੇ ਪਹੁੰਚਣ ਤੇ ਟਵੀਟ ਕੀਤਾ ਸੀ । ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ-‘ਹੁਣ ਸਮਝ ਆ ਰਿਹਾ ਹੋਵੇਗਾ ਕਿ ਆਪ ਨੂੰ ਪੁਲਿਸ ਕਿਉਂ ਚਾਹੀਦੀ ਸੀ।ਬੀਜੇਪੀ ਦੇ ਵਾਂਗ ਆਪਣੇ ਵਿਰੋਧੀਆਂ ਨੂੰ ਡਰਾਉਣ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦੇ ਲਈ।ਥੋੜੀ ਤਾਂ ਸ਼ਰਮ ਕਰੋ ਕੇਜਰੀਵਾਲ’ 

ਇਸ ਤੋਂ ਪਹਿਲਾਂ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਕੁਮਾਰ ਵਿਸ਼ਵਾਸ ਦੇ ਘਰ ਪਹੁੰਚੀ। ਬੁੱਧਵਾਰ ਸਵੇਰੇ ਕੁਮਾਰ ਨੇ ਟਵੀਟ ਕੀਤਾ ਕਿ ‘ਪੰਜਾਬ ਪੁਲਿਸ ਸਵੇਰੇ ਹੀ ਉਨ੍ਹਾਂ ਕੋਲ ਆਈ ਸੀ। ਮੇਰੇ ਵੱਲੋਂ ਪਾਰਟੀ ‘ਚ ਸ਼ਾਮਲ ਕੀਤੇ ਗਏ ਭਗਵੰਤ ਮਾਨ ਨੂੰ ਮੈਂ ਅਗਾਹ ਕਰਦਾ ਹਾਂ ਕਿ ਦਿੱਲੀ ਵਿਚ ਬੈਠਾ ਬੰਦਾ ਜਿਸ ਨੂੰ ਤੁਸੀਂ ਪੰਜਾਬ ਦੇ ਲੋਕਾਂ ਦੀ ਤਾਕਤ ਨਾਲ  ਖੇਲਣ ਦੇ ਰਹੇ ਹੋ ਉਹ ਇਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ,ਦੇਸ਼ ਮੇਰੀ ਚਿਤਾਵਨੀ ਨੂੰ ਯਾਦ ਰੱਖੇ’ 

 

Leave a Reply

Your email address will not be published. Required fields are marked *