ਪੰਜਾਬ ਸਿਰ ਚੜੇ ਕਰਜ਼ ਨੂੰ ਪਿਛਲੀਆਂ ਸਰਕਾਰਾਂ ਤੋਂ ਰਿਕਵਰ ਕਰਨ ਦੀ ਤਿਆਰੀ ‘ਚ ਮਾਨ ਸਰਕਾਰ!

ਚੰਡੀਗੜ੍ਹ- ਪੰਜਾਬ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੁਗਾਉਣ ਵਿਚ ਲੱਗੇ ਹੋਏ ਹਨ।…

ਚੰਡੀਗੜ੍ਹ- ਪੰਜਾਬ ਵਿਚ ਸ਼ਾਨਦਾਰ ਜਿੱਤ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਪੁਗਾਉਣ ਵਿਚ ਲੱਗੇ ਹੋਏ ਹਨ। ਇਸੇ ਵਿਚਾਲੇ ਪੰਜਾਬ ਮੁੱਖ ਮੰਤਰੀ ਨੇ ਪੰਜਾਬ ਸਿਰ ਚੜੇ ਕਰਜ਼ ਨੂੰ ਰਿਕਵਰ ਕਰਨ ਦੀ ਤਿਆਰੀ ਕਰ ਲਈ ਹੈ।

Also Read: WHO ਦੇ ਡਾਇਰੈਕਟਰ ਜਨਰਲ ਅੱਜ ਤੋਂ 3 ਦਿਨਾਂ ਗੁਜਰਾਤ ਦੌਰੇ ‘ਤੇ, ਇਨ੍ਹਾਂ ਪ੍ਰੋਗਰਾਮਾਂ ‘ਚ ਲੈਣਗੇ ਹਿੱਸਾ

 

ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਛੱਡ ਗਈਆਂ ਹਨ। ਪਰ ਇਹ ਕਰਜ਼ਾ ਵਰਤਿਆ ਕਿੱਥੇ ਗਿਆ ਹੈ? ਇਹ ਜਾਂਚ ਕਰਾ ਕੇ ਰਿਕਵਰੀ ਕਰਾਂਗੇ, ਕਿਉਂਕਿ ਇਹ ਲੋਕਾਂ ਦਾ ਪੈਸਾ ਹੈ।

Also Read: ਲਖੀਮਪੁਰ ਮਾਮਲਾ: ਸੁਪਰੀਮ ਕੋਰਟ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਕੀਤੀ ਖਾਰਿਜ, ਦਿੱਤੇ ਇਹ ਹੁਕਮ

ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਸਾਫ ਸੰਕੇਤ ਦਿੱਤੇ ਹਨ ਕਿ ਉਹ ਪੰਜਾਬ ਸਿਰ ਚੜੇ ਇਸ ਵੱਡੇ ਕਰਜ਼ ਦੇ ਜ਼ਿੰਮੇਦਾਰਾਂ ਨੂੰ ਛੱਡਣਗੇ ਨਹੀਂ। ਇਸ ਦੌਰਾਨ ਉਨ੍ਹਾਂ ਪਿਛਲੀਆਂ ਉੱਤੇ ਵੀ ਸਵਾਲ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਉੱਤੇ ਇਸ ਵੇਲੇ 3 ਲੱਖ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੈ ਤੇ ਇਹ ਹਰ ਸਾਲ ਵਿਆਜ ਦੇ ਨਾਲ ਵਧਦਾ ਹੀ ਜਾ ਰਿਹਾ ਹੈ।

Leave a Reply

Your email address will not be published. Required fields are marked *