ਨਵੀਂ ਦਿੱਲੀ : ਮੁਲਾਜ਼ਮਾਂ ਨੂੰ ਚੰਗੀ ਪਰਫਾਰਮੈਂਸ (Good performance to employees) ਅਤੇ ਵਫਾਦਾਰੀ ਨਿਭਾਉਣ ਲਈ ਕੰਪਨੀਆਂ (Companies to maintain loyalty) ਤਰ੍ਹਾਂ-ਤਰ੍ਹਾਂ ਨਾਲ ਉਤਸ਼ਾਹਿਤ ਕਰਦੀ ਹੈ। ਬੀਤੇ ਦਿਨੀਂ ਮੁਲਾਜ਼ਮਾਂ ਨੂੰ ਕਾਰਾਂ ਗਿਫਟ (Gift cars) ਕਰਨ ਦਾ ਚਲਨ ਤੇਜ਼ ਹੋਇਆ ਹੈ। ਇਸ ਕੜੀ ਵਿਚ ਹੁਣ ਨਵਾਂ ਨਾਂ ਜੁੜਿਆ ਹੈ ਚੇੱਨਈ ਦੀ ਆਈ.ਟੀ. ਕੰਪਨੀ (Chennai’s IT Company) ਆਈਡੀਆ2ਆਈ.ਟੀ. ਦਾ। ਕੰਪਨੀ ਨੇ ਆਪਣੇ 100 ਮੁਲਾਜ਼ਮਾਂ (00 employees) ਨੂੰ ਮਾਰੂਤੀ ਦੀਆਂ ਵੱਖ-ਵੱਖ ਕਾਰਾਂ ਤੋਹਫੇ ਵਿਚ ਦਿੱਤੀਆਂ ਹਨ। ਇਨ੍ਹਾਂ ਕਾਰਾਂ ਵਿਚ ਮਾਰੂਤੀ ਇਗਨਿਸ (Maruti Ignis), ਮਾਰੂਤੀ ਸਵਿਫਟ (Maruti Swift), ਮਾਰੂਤੀ ਬਲੇਨੋ (Maruti Blaeno), ਮਾਰੂਤੀ ਬ੍ਰੇਜ਼ਾ (Maruti Brezza), ਮਾਰੂਤੀ ਅਰਟਿਗਾ ਅਤੇ ਮਾਰੂਤੀ ਐਕਸਐੱਲ.6 ਸ਼ਾਮਲ ਹਨ। ਇਸ ਤੋਂ ਇਲਾਵਾ ਕੁਝ ਹੋਰ ਮੁਲਾਜ਼ਮਾਂ ਨੂੰ ਵੀ ਤੋਹਫੇ ਮਿਲੇ ਹਨ।
ਇਨ੍ਹਾਂ ਨੂੰ ਕੰਪਨੀ ਵਲੋਂ ਸੋਨੇ ਦੇ ਸਿੱਕੇ ਅਤੇ ਆਈਫੋਨ ਗਿਫਟ ਮਿਲੇ ਹਨ। ਮੁਲਾਜ਼ਮਾਂ ਨੂੰ ਕਾਰਾਂ ਅਤੇ ਹੋਰ ਤੋਹਫੇ ਦੇਣ ਲਈ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਈਡੀਆ 2ਆਈ.ਟੀ. ਦੀ ਸੀ.ਈ.ਓ. ਗਾਇਤਰੀ ਵਿਵੇਕਾਨੰਦ ਖੁਦ ਵੀ ਮੌਜੂਦ ਰਹੇ। ਇਸ ਮੌਕੇ ‘ਤੇ ਵਿਵੇਕਾਨੰਦ ਨੇ ਕਿਹਾ ਕਿ ਅਸੀਂ ਮੁਲਾਜ਼ਮਾਂ ਵਲੋਂ ਲਗਾਤਾਰ ਗ੍ਰੋਥ ਹਾਸਿਲ ਕਰਨ ਤੋਂ ਬਾਅਦ ਆਈਡੀਆ2 ਆਈ.ਟੀ. ਨੇ ਵੈਲਥ ਸ਼ੇਅਰਿੰਗ ਦਾ ਅਨੋਖਾ ਤਰੀਕਾ ਅਪਣਾਇਆ ਹੈ। ਮੁਲਾਜ਼ਮਾਂ ਨੂੰ ਇਹ ਕਾਰਾਂ ਗਿਫਟ ਕਰਨਾ ਇਸ ਦਿਸ਼ਾ ਵਿਚ ਪਹਿਲਾ ਕਦਮ ਹੈ। ਆਈਡੀਆ2 ਆਈ.ਟੀ. ਦੀ ਯੋਜਨਾ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੇ ਹੋਰ ਇਨੀਸ਼ੀਏਟਿਵ ਸ਼ੁਰੂ ਕਰਨ ਦੀ ਹੈ। ਖਬਰਾਂ ਮੁਤਾਬਕ ਕੰਪਨੀ ਨੇ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਲਈ ਗਿਫਟ ਵਿਚ ਕਾਰਾਂ, ਸੋਨੇ ਦੇ ਸਿੱਕੇ ਅਤੇ ਆਈਫੋਨ ਦੇਣ ਲਈ ਤਕਰੀਬਨ 15 ਕਰੋੜ ਰੁਪਏ ਖਰਚ ਕੀਤੇ। ਗਿਫਟ ਵਿਚ ਕਾਰ ਹਾਸਲ ਕਰਨ ਤੋਂ ਬਾਅਦ ਉਤਸ਼ਾਹਿਤ ਇਕ ਮੁਲਾਜ਼ਮ ਨੇ ਕਿਹਾ ਕਿ ਸੰਸਥਾਨ ਤੋਂ ਗਿਫਟ ਮਿਲਣਾ ਹਮੇਸ਼ਾ ਸ਼ਾਨਦਾਰ ਹੁੰਦਾ ਹੈ। ਕੰਪਨੀ ਹਰ ਮੌਕਿਆਂ ‘ਤੇ ਸੋਨੇ ਦੇ ਸਿੱਕੇ ਅਤੇ ਆਈਫੋਨ ਵਰਗੇ ਗਿਫਟ ਦੇ ਨਾਲ ਮੁਲਾਜ਼ਮਾਂ ਨਾਲ ਖੁਸ਼ੀ ਸਾਂਝੀ ਕਰਦੀ ਹੈ। ਕਾਰ ਸਾਡੇ ਲੋਕਾਂ ਲਈ ਵੱਡੀ ਚੀਜ਼ ਹੈ। ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾਂ ਨੂੰ ਕਾਰ ਗਿਫਟ ਕਰਨ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ।
ਕੁਝ ਦਿਨ ਪਹਿਲਾਂ ਚੇਨਈ ਦੀ ਹੀ ਇਕ ਹੋਰ ਆਈ.ਟੀ. ਕੰਪਨੀ ਕਿਸਫਲੋਅ ਇੰਕ ਨੇ ਵੀ ਅਜਿਹਾ ਹੀ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ। ਕੰਪਨੀ ਨੇ ਵਧੀਆ ਪਰਫਾਰਮ ਕਰਨ ਵਾਲੇ 5 ਮੁਲਾਜ਼ਮਾਂ ਨੂੰ ਪਿਛਲੇ ਹਫਤੇ ਬੀ.ਐੱਮ.ਡਬਲਿਊ. ਕਾਰਆਂ ਤੋਹਫੇ ਵਿਚ ਦਿੱਤੀਆਂ। ਪਿਛਲੇ ਹਫਤੇ ਸ਼ੁੱਕਰਵਾਰ ਨੂੰ ਇਕ ਸਮਾਰੋਹ ਆਯੋਜਿਤ ਕਰਕੇ ਪੰਜ ਸੀਨੀਅਰ ਮੁਲਾਜ਼ਮਾਂ ਨੂੰ ਬੀ.ਐੱਮ.ਡਬਲਿਊ. ਕਾਰਾਂ ਦਿੱਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 1-1 ਕਰੋੜ ਰੁਪਏ ਹੈ। ਪੰਜਾਂ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਇਸ ਦੀ ਭਿਣਕ ਵੀ ਨਹੀਂ ਲੱਗ ਸਕੀ ਸੀ। ਉਨ੍ਹਾਂ ਨੂੰ ਇਸ ਸਰਪ੍ਰਾਈਜ਼ ਤੋਹਫੇ ਬਾਰੇ ਕੁਝ ਹੀ ਘੰਟੇ ਪਹਿਲਾਂ ਪਤਾ ਲੱਗਾ ਸੀ। ਪੰਜਾਂ ਖੁਸ਼ਕਿਸਮਤ ਮੁਲਾਜ਼ਮਾਂ ਨੂੰ ਕੰਪਨੀ ਸੀ.ਈ.ਓ. ਵਲੋਂ ਬੀ.ਐੱਮ.ਡਬਲਿਊ 530 ਡੀ ਮਾਡਲ ਗਿਫਟ ਕੀਤੀ ਗਈ। ਨੇਵੀ ਬਲੂ 5 ਸੀਰੀਜ਼ ਦੀਆਂ ਇਨ੍ਹਾਂ ਕਾਰਾਂ ਦੀ ਕੀਮਤ 1-1 ਕਰੋੜ ਰੁਪਏ ਹੈ। ਇਸ ਤੋਂ ਪਹਿਲਾਂ ਫਰਵਰੀ ਵਿਚ ਕੇਰਲ ਦੇ ਬਿਜ਼ਨੈੱਸਮੈਨ ਏ.ਕੇ. ਸ਼ਾਜੀ ਨੇ ਇਕ ਮੁਲਾਜ਼ਮ ਨੂੰ ਵਫਾਦਾਰੀ ਦੇ ਬਦਲੇ ਮਰਸਡੀਜ਼ ਕਾਰ ਗਿਫਟ ਕੀਤੀ ਸੀ। ਉਹ ਰਿਟੇਲ ਆਊਟਲੈੱਟ ਚੇਨ ਮਾਈ ਜੀ ਦੇ ਮਾਲਕ ਹਨ ਅਤੇ ਕੇਰਲ ਵਿਚ ਉਨ੍ਹਾਂ ਦੇ 100 ਤੋਂ ਜ਼ਿਆਦਾ ਸਟੋਰ ਚੱਲ ਰਹੇ ਹਨ। ਉਨ੍ਹਾਂ ਨੇ ਆਪਣੇ ਨਾਲ ਪਿਛਲੇ 22 ਸਾਲ ਤੋਂ ਕੰਮ ਕਰ ਰਹੇ ਮੁਲਾਜ਼ਮ ਸੀ.ਆਰ. ਅਨੀਸ਼ ਨੂੰ ਤਕਰੀਬਨ 45 ਲੱਖ ਰੁਪਏ ਦੀ ਮਰਸਡੀਜ਼-ਬੈਂਜ਼ ਜੀ.ਐੱਲ.ਏ. ਕਲਾਸ 220 ਡੀ ਗਿਫਟ ਕੀਤੀ। ਸ਼ਾਜੀ ਨੇ ਇਸ ਬਾਰੇ ਇੰਸਟਾਗ੍ਰਾਮ ‘ਤੇ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੀਆਂ।



