ਗੁਜਰਾਤ ਦੇ ਭਰੂਚ ’ਚ ਕੈਮੀਕਲ ਕਾਰਖਾਨੇ ’ਚ ਧਮਾਕਾ, 6 ਕਰਮਚਾਰੀਆਂ ਦੀ ਮੌਤ

ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਕੈਮੀਕਲ ਕਾਰਖਾਨੇ ’ਚ ਵੱਡਾ ਹਾਦਸਾ ਵਾਪਰ ਗਿਆ। ਕਾਰਖਾਨੇ ’ਚ ਧਮਾਕਾ ਹੋਣ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ। ਜਾਣਕਾਰੀ…

ਭਰੂਚ- ਗੁਜਰਾਤ ਦੇ ਭਰੂਚ ਜ਼ਿਲ੍ਹੇ ’ਚ ਕੈਮੀਕਲ ਕਾਰਖਾਨੇ ’ਚ ਵੱਡਾ ਹਾਦਸਾ ਵਾਪਰ ਗਿਆ। ਕਾਰਖਾਨੇ ’ਚ ਧਮਾਕਾ ਹੋਣ ਕਾਰਨ 6 ਕਰਮਚਾਰੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਧਮਾਕਾ ਭਰੂਚ ਦੇ ਦਹੇਜ ਦੀ ਓਮ ਆਰਗੈਨਿਕ ਕੈਮੀਕਲ ਕਾਰਖਾਨੇ ’ਚ ਐਤਵਾਰ ਦੇਰ ਰਾਤ ਹੋਇਆ। 

Also Read: JNU ‘ਚ Non-veg ਵਿਵਾਦ: ਰਾਮਨੌਮੀ ਮੌਕੇ ਹੋਸਟਲਾਂ ‘ਚ ਮਾਸਾਹਾਰੀ ਪਰੋਸਣ ‘ਤੇ ABVP ਅਤੇ ਲੈਫਟ ਭਿੜੇ

ਹਾਦਸਾ ਇੰਨਾ ਭਿਆਨਕ ਸੀ ਕਿ ਕਾਰਖਾਨੇ ’ਚ ਕੰਮ ਕਰ ਰਹੇ 6 ਕਰਮਚਾਰੀਆਂ ਦੀ ਇਸ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ। ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣੀ ਗਈ। ਧਮਾਕੇ ਮਗਰੋਂ ਇਕ ਕਰਮਚਾਰੀ ਗਾਇਬ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

Also Read: ਪੰਜਾਬ ‘ਚ ਅੱਜ ਬੰਦ ਰਹਿਣਗੇ ਪ੍ਰਾਈਵੇਟ ਸਕੂਲ: ਜਬਰ ਜਨਾਹ ਮਾਮਲੇ ‘ਚ ਦਰਜ ਪਰਚੇ ਕਾਰਨ ਲਿਆ ਫੈਸਲਾ

ਮੌਕੇ ’ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਪਿੱਛੇ ਦੀ ਵਜ੍ਹਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਭਰੂਚ ਦੇ ਕੈਮੀਕਲ ਕਾਰਖਾਨਿਆਂ ’ਚ ਹਾਦਸੇ ਦਾ ਇਹ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਧਮਾਕੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। 

Leave a Reply

Your email address will not be published. Required fields are marked *