ਅੰਮ੍ਰਿਤਸਰ- ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਦੀ ਵੱਡੀ ਖੇਪ ਸਮੇਤ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਚ 4 ਗੈਂਗਸਟਰ ਵੀ ਸ਼ਾਮਿਲ ਹਨ। ਐੱਸ.ਪੀ. (ਡੀ) ਮਨੋਜ ਠਾਕੁਰ ਨੇ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫ਼ਰੰਸ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਤੋਂ 7 ਰਾਈਫਲ ਤੇ 7 ਪਿਸਤੌਲ ਬਰਾਮਦ ਕੀਤੇ ਹਨ ਅਤੇ ਤਿੰਨ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ।
Also Read: ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫਤਾਰੀ
ਨਿਗਰਾਨੀ ਇੰਸਪੈਕਟਰ ਬਲਕਾਰ ਸਿੰਘ ਮੁੱਖ ਅਫਸਰ ਥਾਣਾ ਬਿਆਸ ਨੂੰ ਗੁਪਤ ਸੂਚਨਾ ਮਿਲੀ ਕਿ ਕਲਾਨੌਰੀ ਢਾਬਾ ਜੀ.ਟੀ ਰੋਡ ਬਿਆਸ ਵਿਖੇ ਬਹੁਤ ਸਾਰੇ ਵਿਅਕਤੀ ਹਥਿਆਰਾ ਨਾਲ ਲੈਸ ਬੈਠੇ ਹੋਏ ਹਨ। ਜੋ ਇਹ ਵਿਅਕਤੀ ਕਲੋਨੀਆ ਉੱਤੇ ਨਜਾਇਜ਼ ਕਬਜ਼ੇ ਦਵਾਉਂਦੇ ਹਨ। ਜਿਸ ਉੱਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਬਿਆਸ ਵੱਲੋਂ ਆਪਣੀ ਇੱਕ ਰੇਡ ਪਾਰਟੀ ਨੂੰ ਚੰਗੀ ਤਰ੍ਹਾਂ ਬ੍ਰੀਫ ਕਰਕੇ ਮੁਖਬਰ ਦੀ ਦਸੀ ਹੋਈ ਜਗ੍ਹਾ ਉੱਤੇ ਰੇਡ ਕੀਤਾ ਅਤੇ ਮੌਕਾ ਤੋਂ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
Also Read: ਆਨੰਦ ਪਰਵਤ ਅਤੇ ਆਜ਼ਾਦ ਮਾਰਕੀਟ ‘ਚ ਲੱਗੀ ਭਿਆਨਕ ਅੱਗ



