ਨਵੀਂ ਦਿੱਲੀ- ਡਰੱਗ ਮਿਲੀ ਹੋਈ ਟਾਫੀ ਖਾਣ ਨਾਲ 23 ਸਾਲਾ ਲੜਕੀ ਦੀ ਜਾਨ ਚਲੀ ਗਈ। ਦਰਅਸਲ ਦੋ ਦੋਸਤਾਂ ਨੇ ਇਹ ਨਸ਼ੇ ਵਾਲੀ ਕੈਂਡੀ ਆਨਲਾਈਨ ਮੰਗਵਾਈ ਸੀ। ਟਾਫੀ ਖਾਣ ਤੋਂ ਥੋੜ੍ਹੀ ਦੇਰ ਬਾਅਦ ਦੋਵੇਂ ਬਿਮਾਰ ਹੋ ਗਈਆਂ ਅਤੇ ਬਾਅਦ ਵਿੱਚ ਇੱਕ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
Also Read: ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪਟਿਆਲਾ ‘ਚ ਇਕ ਹੋਰ ਵੱਡੀ ਵਾਰਦਾਤ, 18 ਸਾਲਾ ਲੜਕੇ ਦਾ ਕਤਲ
ਦਿ ਸਨ ਦੀ ਰਿਪੋਰਟ ਮੁਤਾਬਕ ਮਾਮਲਾ ਈਸਟ ਲੰਡਨ ਦਾ ਹੈ। ਜਿੱਥੇ ਦੋ ਲੜਕੀਆਂ ਨੇ ਕੈਂਡੀ ਖਾਣ ਦਾ ਪਲਾਨ ਬਣਾਇਆ। ਉਨ੍ਹਾਂ ਵਿੱਚੋਂ ਇੱਕ ਨੇ ਮੈਸੇਜਿੰਗ ਐਪ ਰਾਹੀਂ ਕਲਾਸ ਬੀ ਕੈਂਡੀ ਆਰਡਰ ਕੀਤੀ। ਜਿਸ ਨੂੰ ਉਸ ਦੇ ਘਰੇ ਪਹੁੰਚਾ ਦਿੱਤਾ ਗਿਆ। ਇਹ ਕੈਂਡੀ “Trrlli Peachie O’s” ਬ੍ਰਾਂਡ ਦੀ ਸੀ। ਕੈਂਡੀ ਖਾਂਦੇ ਹੀ ਦੋਵਾਂ ਲੜਕੀਆਂ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ 23 ਸਾਲਾ ਲੜਕੀ ਦੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਲੜਕੀ ਦੇ ਮੈਡੀਕਲ ਟੈਸਟ ਅਤੇ ਕੈਂਡੀ ਦੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਲੜਕੀ ਦੀ 21 ਸਾਲਾ ਦੋਸਤ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਮਾਮਲੇ ‘ਚ 37 ਸਾਲਾ ਲਿਓਨ ਬ੍ਰਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Also Read: ਇਮਰਾਨ ਖਿਲਾਫ ਬੇਭਰੋਸਗੀ ਮਤਾ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ, ਹੋ ਸਕਦੈ ਵੱਡਾ ਫੈਸਲਾ
ਪੁਲਿਸ ਇਸ ਮਾਮਲੇ ਨੂੰ ਇੱਕ ਮਹੀਨਾ ਪਹਿਲਾਂ ਵਾਪਰੀ ਘਟਨਾ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ। ਉਸ ਦੌਰਾਨ ਵੀ ਇੱਕ ਔਰਤ ਨਸ਼ੀਲੀ ਕੈਂਡੀ ਖਾ ਕੇ ਬੀਮਾਰ ਹੋ ਗਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿਚ ਛੁੱਟੀ ਦੇ ਦਿੱਤੀ ਗਈ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਦੋਵੇਂ ਕੈਂਡੀਜ਼ ਇੱਕੋ ਬੈਚ ਦੇ ਹਨ।
ਇਸ ਦੇ ਨਾਲ ਹੀ ਇਸ ਮਾਮਲੇ ਤੋਂ ਬਾਅਦ ਚੀਫ਼ ਸੁਪਰਡੈਂਟ ਸਟੂਅਰਟ ਬੈੱਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਬੰਦ ਕਰਨਾ ਚਾਹੀਦਾ ਹੈ। ਨਸ਼ੀਲੇ ਪਦਾਰਥਾਂ ਵਾਲੀ ਕੈਂਡੀ ਵਰਗੇ ਪੈਕ ਕੀਤੇ ਪਦਾਰਥਾਂ ਦੀ ਵਰਤੋਂ ਤੋਂ ਵੀ ਦੂਰ ਰਹੋ। ਅਜਿਹੇ ਕੰਮਾਂ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।



