ਪਟਿਆਲਾ- ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਨੇੜੇ ਕਬੱਡੀ ਖਿਡਾਰੀ ਨੌਜਵਾਨ ਦੇ ਕਤਲ ਤੋਂ ਸਿਰਫ 12 ਘੰਟਿਆਂ ਬਾਅਦ ਪਟਿਆਲਾ ਵਿਚ ਇਕ ਹੋਰ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਸ੍ਰੀ ਕਾਲੀ ਮਾਤਾ ਮੰਦਰ ਦੇ ਕੋਲ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਉਮਰ 18 ਸਾਲ ਵਾਸੀ ਦਸਮੇਸ਼ ਨਗਰ ਪਟਿਆਲਾ ਵਜੋਂ ਹੋਈ ਹੈ।
Also Read: ਇਮਰਾਨ ਖਿਲਾਫ ਬੇਭਰੋਸਗੀ ਮਤਾ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਜਾਰੀ, ਹੋ ਸਕਦੈ ਵੱਡਾ ਫੈਸਲਾ
ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਵੀ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਆਪਣੇ ਰਿਸ਼ਤੇਦਾਰਾਂ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ’ਚੋਂ ਕੇਸ ਜਿੱਤ ਵੀ ਚੁੱਕੇ ਸਨ। ਇਹ ਕਤਲ ਸਵੇਰੇ ਲਗਭਗ 5 ਵਜੇ ਹੋਇਆ। ਇਸ ਮਾਮਲੇ ’ਚ ਡੀ. ਐੱਸ. ਪੀ. ਸਿਟੀ ਵਨ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਤਲ ਦਾ ਕੇਸ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Also Read: ਮਾਂ ਨੇ ਬੇਟੇ ਨੂੰ ਗਾਂਜਾ ਪੀਣ ਤੋਂ ਰੋਕਣ ਲਈ ਦਿੱਤੀ ਅਜਿਹੀ ਸਜ਼ਾ ਕਿ ਦੇਖਦੇ ਰਹਿ ਗਏ ਗੁਆਂਢੀ
ਦੱਸ ਦਈਏ ਕਿ ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਬਹਿਸ ਤੋਂ ਬਾਅਦ ਦੋ ਗੁੱਟਾਂ ਵਿੱਚ ਗੋਲੀਬਾਰੀ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਪਿੰਡ ਦੌਣ ਕਲਾਂ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



