ਕਾਦੀਆਂ- ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਆਉਂਦੇ ਪਿੰਡ ਫੁੱਲੜਾ ਵਿਚ ਅੱਜ ਇਕ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਇਕ ਧਿਰ ਵਲੋਂ ਦੂਜੇ ਧਿਰ ਦੇ ਤਿੰਨ ਮੈਂਬਰਾਂ ‘ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਦੌਰਾਨ ਤਿੰਨਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਦੂਜੀ ਧਿਰ ਦੇ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਮੀਨ ‘ਤੇ ਕਬਜ਼ੇ ਨੂੰ ਲੈ ਕੇ ਦਸੂਹਾ ਦੇ ਇਕ ਵਿਅਕਤੀ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Also Read: ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਸਿੱਖ ਕੈਦੀਆਂ ਲਈ ਬੁਲੰਦ ਕੀਤੀ ਆਵਾਜ਼, ਕੀਤੀ ਇਹ ਮੰਗ
ਮਿਲੀ ਜਾਣਕਾਰੀ ਮੁਤਾਬਕ ਜ਼ਮੀਨੀ ਵਿਵਾਦ ਨੂੰ ਲੈ ਕੇ ਜ਼ਿਲੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਨ ਦੇ ਅਧੀਨ ਪੈਂਦੇ ਪਿੰਡ ਫੁੱਲੜਾ ਵਿੱਚ ਦੋ ਧਿਰਾਂ ਵਿੱਚ ਚੱਲੀਆਂ ਗੋਲੀਆਂ ਵਿੱਚ ਤਿੰਨ ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਫੁਲੜਾ ਦੇ ਰਹਿਣ ਵਾਲੇ ਸੁਖਰਾਜ ਸਿੰਘ ਆਪਣੇ ਦੋ ਸਾਥੀਆਂ ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਸਮੇਤ ਬਿਆਸ ਕੰਢੇ ਲਗਦੀ ਆਪਣੀ ਜ਼ਮੀਨ ਵਿੱਚ ਦੇਖ ਰੇਖ ਲਈ ਗਿਆ। ਤਦੇ ਹੀ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਵਿੱਚ ਸੁਖਰਾਜ ਸਿੰਘ ,ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਹੁਣ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਮਾਰਿਆ ਗਿਆ ਸੁਖਰਾਜ ਸਿੰਘ ਮੌਜੂਦਾ ਕਾਂਗਰਸੀ ਸਰਪੰਚ ਦਾ ਪਤੀ ਸੀ।
Also Read: ਚੰਡੀਗੜ੍ਹ ਮੁੱਦੇ ‘ਤੇ ਸੁਨੀਲ ਜਾਖੜ ਦਾ ਤੰਜ, ਕਿਹਾ-‘ਦੋ ਬਿੱਲੀਆਂ ਦੀ ਲੜਾਈ ‘ਚ ਬਾਂਦਰ ਮਾਰੇਗਾ ਬਾਜ਼ੀ’



