ਨਵੀਂ ਦਿੱਲੀ- ਭਾਰਤ ਦੇ ਲੋਕਾਂ ਨੂੰ ਇਸ ਸਾਲ ਮਾਰਚ ’ਚ ਰਿਕਾਰਡ ਗਰਮੀ ਦਾ ਸਾਹਮਣਾ ਕਰਨਾ ਪਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ 121 ਸਾਲ ਬਾਅਦ ਪਹਿਲੀ ਵਾਰ ਮਾਰਚ ਮਹੀਨੇ ’ਚ ਇੰਨੀ ਗਰਮੀ ਪਈ ਹੈ। ਦੇਸ਼ ’ਚ ਔਸਤ ਵਰਖਾ ਮਾਰਚ ਦੇ ਮਹੀਨੇ ’ਚ ਔਸਤ ਨਾਲੋਂ 71 ਫੀਸਦੀ ਘੱਟ ਹੋਈ।
Also Read: IPL ‘ਚ ਕੈਮਰਾਮੈਨ ਨੇ ਦੁਨੀਆ ਨੂੰ ਦਿਖਾਇਆ ‘ਕਿੱਸ’ ਦਾ ਕਿੱਸਾ, ਜੰਮ ਕੇ ਵਾਇਰਲ ਹੋ ਰਹੀ ਤਸਵੀਰ
ਰਿਪੋਰਟ ਮੁਤਾਬਕ ਦੇਸ਼ ’ਚ ਮਾਰਚ ਦੇ ਮਹੀਨੇ ’ਚ ਔਸਤ ਤਾਪਮਾਨ 33.10 ਡਿਗਰੀ ਸੈਲਸੀਅਸ ਦਰਜ ਹੋਇਆ ਜੋ ਆਮ ਨਾਲੋਂ 1.86 ਡਿਗਰੀ ਸੈਲਸੀਅਸ ਵਧ ਹੈ। ਭਾਰਤ ’ਚ ਮਾਰਚ ’ਚ ਔਸਤ 8.9 ਐੱਮ. ਐੱਮ. ਮੀਂਹ ਪਿਆ। ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ’ਚ ਗਰਮੀ ਵਧੇਗੀ। ਲੂ ਵੀ ਚਲੇਗੀ। ਪਿਛਲੇ ਕੁਝ ਸਾਲਾਂ ’ਚ ਕਈ ਮੌਕੇ ਅਜਿਹੇ ਆਏ ਹਨ ਜਦੋਂ ਲੰਬੇ ਸਮੇਂ ਤੱਕ ਮੀਂਹ ਨਹੀਂ ਪਿਆ।
Also Read: ਇਸ ਸੂਬੇ ‘ਚ ਸਸਤੀ ਹੋਵੇਗੀ ਸ਼ਰਾਬ, 25 ਫੀਸਦੀ ਛੋਟ ਦੇਣ ਦੀ ਮਿਲੀ ਮਨਜ਼ੂਰੀ



