CM ਮਾਨ ਤੇ ਕੇਜਰੀਵਾਲ ਪਹੁੰਚੇ ਗੁਜਰਾਤ, ਆਸ਼ਰਮ ‘ਚ ਕੱਤਿਆ ‘ਚਰਖਾ’

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਵਿਚ ਵਿਧਾਨ ਸਭਾ ਚੋਣਾਂ (Assembly elections) ‘ਚ ਹੂੰਝਾਫੇਰ ਜਿੱਤ ਹਾਸਲ ਕਰਨ ਪਿੱਛੋਂ ਹੁਣ ਗੁਜਰਾਤ ਦੀਆਂ ਚੋਣਾਂ…

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ (Aam Aadmi Party Punjab) ਵਿਚ ਵਿਧਾਨ ਸਭਾ ਚੋਣਾਂ (Assembly elections) ‘ਚ ਹੂੰਝਾਫੇਰ ਜਿੱਤ ਹਾਸਲ ਕਰਨ ਪਿੱਛੋਂ ਹੁਣ ਗੁਜਰਾਤ ਦੀਆਂ ਚੋਣਾਂ (Gujarat elections) ਵਿਚ ਆਪਣਾ ਜਲਵਾ ਦਿਖਾਉਣ ਲਈ ਤਿਆਰੀ ਖਿੱਚ ਲਈ ਹੈ। ਇਸ ਦੇ ਮੱਦੇਨਜ਼ਰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਗੁਜਰਾਤ ਦੌਰੇ ‘ਤੇ ਹਨ ਜਿੱਥੇ ਉਨ੍ਹਾਂ ਵਲੋਂ ਰੋਡ ਸ਼ੋਅ (Road show) ਕੀਤਾ ਜਾਵੇਗਾ ਅਤੇ ਲੋਕਾਂ ਦੀ ਹਮਾਇਤ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 2 ਦਿਨਾਂ ਦੇ ਦੌਰੇ ‘ਤੇ ਕੇਜਰੀਵਾਲ ਨਾਲ ਮਿਲ ਪੰਜਾਬ ਸੀ.ਐੱਮ. (Punjab CM) ਭਗਵੰਤ ਮਾਨ ਰੋਡ ਸ਼ੋਅ (Road show) ਸਮੇਤ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। Also Read : ਪੰਜਾਬ ‘ਚ ਅੱਜ ਨਹੀਂ ਮਿਲਣਗੀਆਂ ਮੈਡੀਕਲ ਸਹੂਲਤਾਂ, ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ IMA ਦਾ ਫੈਸਲਾ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿਚ ਚੰਡੀਗੜ੍ਹ ‘ਤੇ ਮਤਾ ਪਾਸ ਕਰਵਾਉਣ ਦੇ ਸਟੈਂਡ ਨਾਲ ‘ਆਪ’ ਹੋਰਨਾਂ ਸੂਬਿਆਂ ਨੂੰ ਭਰੋਸਾ ਦੇ ਰਹੀ ਹੈ ਕਿ ਜੇਕਰ ਉਨ੍ਹਾਂ ਨੂੰ ਪੂਰੀ ਤਾਕਤ ਮਿਲੀ ਤਾਂ ਉਹ ਸੂਬੇ ਦੇ ਹੱਕ ‘ਚ ਮਜ਼ਬੂਤੀ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਸੀ.ਐੱਮ. ਵਲੋਂ ਬੇਰੁਜ਼ਗਾਰਾਂ ਨੂੰ 25 ਹਜ਼ਾਰ ਸਰਕਾਰੀ ਨੌਕਰੀਆਂ ਅਤੇ 35 ਹਜ਼ਾਰ ਕੱਚੇ ਕਾਮਿਆਂ ਨੂੰ ਨੌਕਰੀਆਂ ਦੇਣ ਦੇ ਐਲਾਨ ਨਾਲ ਮਜ਼ਦੂਰ ਵਰਗ ਖੁਸ਼ ਹੈ। ਹੁਣ ਤੱਕ ਆਮ ਆਦਮੀ ਪਾਰਟੀ ਦਿੱਲੀ ਤੱਕ ਸੀਮਤ ਸੀ। ਇਹ ਦੂਜੇ ਰਾਜਾਂ ਵਿੱਚ ਕਦੇ ਵੀ ਬਹੁਮਤ ਹਾਸਲ ਨਹੀਂ ਕਰ ਸਕੀ। ਦਿੱਲੀ ਤੋਂ ਬਾਅਦ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ‘ਆਪ’ ਦੀ ਸਰਕਾਰ ਬਣੀ ਹੈ। ਬਾਕੀ ਦੇ ਚਾਰ ਸੂਬਿਆਂ ਵਿਚ ਭਾਵੇਂ ਆਪ ਨੂੰ ਜਿੱਤ ਹਾਸਲ ਨਹੀਂ ਹੋਈ ਪਰ ਪਾਰਟੀ ਵਲੋਂ ਹੋਰਨਾਂ ਸੂਬਿਆਂ ਵਿਚ ਆਪਣੀ ਪਕੜ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਹਿਮਾਚਲ ਵਿਚ ਵੀ 6 ਅਪ੍ਰੈਲ ਨੂੰ ਦੌਰਾ ਕੀਤਾ ਜਾਵੇਗਾ।

Leave a Reply

Your email address will not be published. Required fields are marked *