ਨਵੀਂ ਦਿੱਲੀ : ਮਹਿੰਗਾਈ (Inflation) ਦੀ ਦੋਹਰੀ ਮਾਰ ਝੱਲ ਰਹੇ ਲੋਕਾਂ ‘ਤੇ ਲਗਾਤਾਰ ਕੀਮਤਾਂ ਵੱਧਣ ਨਾਲ ਬੋਝ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਰਾਹਤ ਦੀ ਆਸ ਕਰ ਰਹੇ ਲੋਕਾਂ ਨੂੰ ਕੋਈ ਵੱਡੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਜਿਸ ਵਿਚ ਇਕ ਹੋਰ ਝਟਕਾ ਆਮ ਲੋਕਾਂ ਨੂੰ ਲੱਗ ਗਿਆ ਹੈ। ਡੋਮੈਸਟਿਕ ਗੈਸ (Domestic gas) ਦੀਆਂ ਕੀਮਤਾਂ ਵੱਧਣ ਦਾ ਅਸਰ 24 ਘੰਟੇ ਦੇ ਅੰਦਰ ਆਮ ਲੋਕਾਂ ਦੇ ਉਪਰ ਪੈਣ ਲੱਗਾ ਹੈ। ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਵਿਚ ਸੀ.ਐੱਨ.ਜੀ. (CNG in Delhi) ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਹੁਣ ਪੀ.ਐੱਨ.ਜੀ. (PNG) ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਫੈਸਲੇ ਦਾ ਸਿੱਧਾ ਅਸਰ ਲੋਕਾਂ ਦੀ ਜੇਬ ‘ਤੇ ਪੈਣ ਵਾਲਾ ਹੈ ਅਤੇ ਇਸ ਨਾਲ ਰਸੋਈ ਦਾ ਬਜਟ ਪ੍ਰਭਾਵਿਤ ਹੋ ਸਕਦਾ ਹੈ।
ਇੰਦਰਪ੍ਰਸਥ ਗੈਸ ਲਿਮਟਿਡ ਨੇ ਦੱਸਿਆ ਕਿ ਪਾਈਪ ਨਾਲ ਰਸੋਈ ਤੱਕ ਪਹੁੰਚਣ ਵਾਲੇ ਪੀ.ਐੱਨ.ਜੀ. ਦੀਆਂ ਕੀਮਤਾਂ 5.85 ਰੁਪਏ ਪ੍ਰਤੀ ਐੱਸ.ਸੀ.ਐੱਮ. ਵਧਾਈ ਗਈ ਹੈ। ਇਹ ਵਧੀਆਂ ਕੀਮਤਾਂ ਅੱਜ ਤੋਂ ਯਾਨੀ 01 ਅਪ੍ਰੈਲ 2022 ਤੋਂ ਲਾਗੂ ਹੋ ਗਈਆਂ ਹਨ। ਇਸ ਤੇਜ਼ੀ ਤੋਂ ਬਾਅਦ ਹੁਣ ਗੌਤਮ ਬੁੱਧ ਨਗਰ ਵਿਚ ਪੀ.ਐੱਨ.ਜੀ. ਦੀਆਂ ਕੀਮਤਾਂ ਅੱਜ ਤੋਂ 41.71/ਐੱਸ.ਸੀ.ਐੱਮ. ਹੋ ਗਈ ਹੈ।
ਇਸ ਤੋਂ ਪਹਿਲਾਂ ਗੈਸ ਲਿਮਟਿਡ ਨੇ ਸੀ.ਐੱਨ.ਜੀ. ਦੀਆਂ ਕੀਮਤਾਂ ਵੀ ਵਧਾਉਣ ਦੀ ਜਾਣਕਾਰੀ ਦਿੱਤੀ ਸੀ। ਦਿੱਲੀ ਵਿਚ ਸੀ.ਐੱਨ.ਜੀ. ਦੀਆਂ ਕੀਮਤਾਂ 80 ਪੈਸੇ ਪ੍ਰਤੀ ਕਿਲੋ ਵਧਾਏ ਗਏ ਹਨ। ਇੰਦਪ੍ਰਸਥ ਗੈਸ ਲਿਮਟਿਡ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਤਾਜ਼ੇ ਵਾਧੇ ਤੋਂ ਬਾਅਦ ਦਿੱਲੀ ਵਿਚ ਸੀ.ਐੱਨ.ਜੀ. ਦੀਆਂ ਕੀਮਤਾਂ 60.81 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।, ਜੋ ਅਜੇ ਤੱਕ 60.01 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਵਾਹਨਾਂ ਵਿਚ ਈਂਧਨ ਵਜੋਂ ਇਸਤੇਮਾਲ ਹੋਣ ਵਾਲੇ ਸੀ.ਐੱ.ਜੀ. ਦੀ ਗੱਲ ਕਰਈਏ ਤਾਂ ਪਿਛਲੇ 6 ਮਹੀਨੇ ਦੌਰਾਨ ਦੇਸ਼ ਦੇ ਕੁਝ ਸ਼ਹਿਰਾਂ ਵਿਚ ਇਸ ਦੀਆਂ ਕੀਮਤਾਂ 37 ਫੀਸਦੀ ਤੱਕ ਮਹਿੰਗੀ ਹੋ ਚੁੱਕੀ ਹੈ।
