ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਚੰਡੀਗੜ੍ਹ, 500 ਕਰੋੜ ਦੇ ਪ੍ਰਾਜੈਕਟ ਦਾ ਕਰਨਗੇ ਉਦਘਾਟਨ 

ਚੰਡੀਗੜ੍ਹ: ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਹਾਉਸਿੰਗ ਬੋਰਡ, ਚੰਡੀਗੜ੍ਹ (Chandigarh) ਪਹੁੰਚੇ ਚੁੱਕੇ ਹਨ। ਇਥੇ ਉਨ੍ਹਾਂ ਵਲੋਂ ਕਈ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾਣਗੇ।…

ਚੰਡੀਗੜ੍ਹ: ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਹਾਉਸਿੰਗ ਬੋਰਡ, ਚੰਡੀਗੜ੍ਹ (Chandigarh) ਪਹੁੰਚੇ ਚੁੱਕੇ ਹਨ। ਇਥੇ ਉਨ੍ਹਾਂ ਵਲੋਂ ਕਈ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਜਾਣਗੇ। ਉਨ੍ਹਾਂ ਵਲੋਂ ਹੁਣ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਨਾਲ ਹੀ ਉਹ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (Integrated Command and Control Center) ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਬਾਅਦ ਅਰਬਨ ਪਾਰਕ, ​​ਸੈਕਟਰ 17 (Urban Park, Sector 17) ਵਿਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ (Development projects) ਦਾ ਉਦਘਾਟਨ ਅਤੇ ਨੀਂਹ ਪੱਥਰ (Foundation stone) ਰੱਖਿਆ ਜਾਵੇਗਾ। ਇਸ ਤੋਂ ਬਾਅਦ ਸ਼ਾਮ ਨੂੰ ਚੰਡੀਗੜ੍ਹ ਪੁਲਿਸ (Chandigarh Police) ਰਿਹਾਇਸ਼ੀ ਕੰਪਲੈਕਸ (Residential complex), ਧਨਾਸ ਦੇ ਫੇਜ਼-1 ਦਾ ਉਦਘਾਟਨ ਅਤੇ ਫੇਜ਼-3 ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਚੰਡੀਗੜ੍ਹ (Chandigarh) ‘ਚ ਕਰੀਬ 500 ਕਰੋੜ ਰੁਪਏ ਦੇ ਪ੍ਰੋਜੈਕਟਾਂ (Projects) ਦਾ ਉਦਘਾਟਨ ਕੀਤਾ ਜਾ ਰਿਹਾ ਹੈ। Also Read: ਪਾਕਿਸਤਾਨ ਵਿਚ ਹਾਏ-ਤੌਬਾ ਸੜਕਾਂ ‘ਤੇ ਸੱਤਾਧਿਰ ਅਤੇ ਵਿਰੋਧੀ ਧਿਰ, ਹੁਣ ਭੀੜ ਦੇ ਭਰੋਸੇ ਇਮਰਾਨ ਖਾਨ

BJP 300 paar: Amit Shah launches door-to-door campaign in Kairana ahead of  UP polls - Hindustan Times
ਆਈ.ਸੀ.ਸੀ.ਸੀ ਤੋਂ ਇਲਾਵਾ ਅਮਿਤ ਸ਼ਾਹ ਵੱਲੋਂ 336 ਪੁਲਿਸ ਘਰਾਂ ਲਈ 70 ਕਰੋੜ ਰੁਪਏ ਦਾ ਪ੍ਰਾਜੈਕਟ, 60 ਕਰੋੜ ਰੁਪਏ ਦਾ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤ, ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ 17 ਕਰੋੜ ਰੁਪਏ ਦਾ ਪ੍ਰਾਜੈਕਟ, ਸੈਕਟਰ-50 ਵਿੱਚ ਕਾਮਰਸ ਕਾਲਜ ਦੇ 15 ਕਰੋੜ ਦੇ ਹੋਸਟਲ ਦੇ ਬਲਾਕ ਦਾ ਉਦਘਾਟਨ, 20 ਕਰੋੜ ਦੀ ਲਾਗਤ ਨਾਲ ਦੋ ਸਰਕਾਰੀ ਕਾਲਜ, ਸੈਕਟਰ 17 ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਅਰਬਨ ਪਾਰਕ ਦਾ ਉਦਘਾਟਨ, ਸੈਕਟਰ 40 ਵਿੱਚ 246 ਪੁਲਿਸ ਘਰਾਂ ਦਾ ਨੀਂਹ ਪੱਥਰ ਸ਼ਾਮਲ ਹਨ। ਉਨ੍ਹਾਂ ਦੇ ਮੁੱਖ ਪ੍ਰੋਗਰਾਮ ਵਿੱਚ ਦੁਪਹਿਰ 3.30 ਵਜੇ ਸੈਕਟਰ 17 ਅਰਬਨ ਪਾਰਕ ਅਤੇ ਧਨਾਸ ਸਥਿਤ ਚੰਡੀਗੜ੍ਹ ਪੁਲੀਸ ਕੰਪਲੈਕਸ ਦਾ ਦੌਰਾ ਸ਼ਾਮਲ ਹੈ। Also Read : ਪੈਟਰੋਲ-ਡੀਜ਼ਲ ਦੀਆਂ ਕੀਮਤਾਂ 113 ਤੋਂ ਪਾਰ, ਵਧੀਆਂ ਕੀਮਤਾਂ ‘ਤੇ ਕੇਂਦਰੀ ਮੰਤਰੀ ਨੇ ਕੀਤੇ ਹੱਥ ਖੜ੍ਹੇ

India's handling of Ukraine issue has positive impact on assembly polls: Amit  Shah - India News

ਉਹ ਸੈਕਟਰ 17 ਦੇ ਖੇਡ ਸਟੇਡੀਅਮ ਤੋਂ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਨਗੇ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਸੀਮਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਿਸ ਸਮੇਤ ਫਾਇਰ ਬ੍ਰਿਗੇਡ ਨੇ ਵੀ ਰਿਹਰਸਲ ਕੀਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਹੀ ਸ਼ਹਿਰ ਨੂੰ ਕਾਫੀ ਚਮਕਾ ਕੇ ਰੱਖ ਦਿੱਤਾ ਹੈ। ਧਨਾਸ ਵਿੱਚ ਸੈਕਟਰ -17 ਤੋਂ ਪੁਲਿਸ ਹਾਊਸਿੰਗ ਕੰਪਲੈਕਸ ਤੱਕ ਦੀਆਂ ਸੜਕਾਂ ਪੂਰੀ ਤਰ੍ਹਾਂ ਜਗਮਗਾ ਚੁੱਕੀਆਂ ਹਨ। ਇੰਨਾ ਹੀ ਨਹੀਂ ਸੜਕਾਂ ਦੇ ਕਿਨਾਰੇ ਨਵੇਂ ਫੁੱਲਦਾਰ ਪੌਦੇ ਵੀ ਲਗਾਏ ਗਏ ਹਨ। ਅਮਿਤ ਸ਼ਾਹ ਦੀ ਸ਼ਾਹੀ ਦਾਅਵਤ ਵੀ ਪੰਜਾਬ ਰਾਜ ਭਵਨ ਵਿੱਚ ਰੱਖੀ ਗਈ ਹੈ। ਕੇਂਦਰ ਦੇ ਕਈ ਹੋਰ ਵੱਡੇ ਮੰਤਰੀ ਤੇ ਭਾਜਪਾ ਆਗੂ ਵੀ ਉਨ੍ਹਾਂ ਦੇ ਨਾਲ ਆ ਸਕਦੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦਾ ਦੌਰਾ ਪਹਿਲਾਂ 25 ਮਾਰਚ ਨੂੰ ਹੋਣਾ ਸੀ ਪਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਕਾਰਨ ਤਰੀਕ ਟਾਲ ਦਿੱਤੀ ਗਈ ਸੀ।

Leave a Reply

Your email address will not be published. Required fields are marked *