ਮਾਨਸਾ : ਪੰਜਾਬ ਦਾ ਸੀ.ਐੱਮ (CM of Punjab) ਬਣਨ ਤੋਂ ਬਾਅਦ ਭਗਵੰਤ ਮਾਨ (Bhagwant Mann) ਦਾ ਪਹਿਲਾ ਜਨਤਕ ਪ੍ਰੋਗਰਾਮ ਮਾਨਸਾ (Public program Mansa) ਵਿਚ ਹੋਵੇਗਾ। ਇਥੇ ਸਿਰਸਾ ਰੋਡ (Sirsa Road) ਸਥਿਤ ਨਵੀਂ ਅਨਾਜ ਮੰਡੀ (New grain market) ਵਿਚ ਉਹ ਕਿਸਾਨਾਂ ਨੂੰ 1 ਅਰਬ ਤੋਂ ਜ਼ਿਆਦਾ ਦਾ ਮੁਆਵਜ਼ਾ ਵੰਡਣਗੇ। ਪਿਛਲੇ ਸਾਲ ਗੁਲਾਬੀ ਸੁੰਡੀ (Pink locust) ਕਾਰਣ ਕਿਸਾਨਾਂ ਦੀ ਨਰਮੇ ਦੀ ਫਸਲ (Cotton crop) ਦਾ ਨੁਕਸਾਨ ਹੋਇਆ ਸੀ। ਚੋਣਾਂ ਵੇਲੇ ਪੂਰੇ ਪੰਜਾਬ ਵਿਚ ਪ੍ਰਚਾਰ ਕਰਨ ਵਾਲੇ ਸੀ.ਐੱਮ. ਮਾਨ ਨੇ ਅਜੇ ਤੱਕ ਆਮ ਪਬਲਿਕ ਅਤੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਉਹ ਵੀਡੀਓ ਰਾਹੀਂ ਗੱਲ ਕਹਿ ਕੇ ਉਸ ਨੂੰ ਜਾਰੀ ਕਰ ਦਿੰਦੇ ਹਨ। Also Read : ਆਊਟ ਆਫ ਕੰਟਰੋਲ ਹੋਈਆਂ ਤੇਲ ਕੀਮਤਾਂ, 5 ਦਿਨਾਂ ‘ਚ 3.20 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਗੁਲਾਬੀ ਸੁੰਡੀ ਤੋਂ ਨਰਮੇ ਦੇ ਨੁਕਸਾਨ ਦੇ ਬਦਲੇ ਸੀ.ਐੱਮ. ਮਾਨ ਨੇ 1 ਅਰਬ 1 ਕਰੋੜ 39 ਲੱਖ 45 ਹਜ਼ਾਰ 87 ਰੁਪਏ ਦੇ ਮੁਆਵਜ਼ੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਮੁਆਵਜ਼ਾ ਸਿਰਫ ਮਾਨਸਾ ਜ਼ਿਲੇ ਨੂੰ ਮਿਲਿਆ ਹੈ। ਇਸ ਵਿਚ ਸਾਢੇ 7 ਕਰੋੜ ਤੋਂ ਜ਼ਿਆਦਾ ਰਕਮ ਨਰਮਾ ਚੁੱਗਣ ਵਾਲੇ ਮਜ਼ਦੂਰਾਂ ਲਈ ਹੈ। ਬਾਕੀ ਸਾਰਾ ਪੈਸਾ ਕਿਸਾਨਾਂ ਨੂੰ ਮਿਲੇਗਾ। ਮਾਨਸਾ ਵਿਚ ਮੁਆਵਜ਼ੇ ਲਈ ਸੰਯੁਕਤ ਕਿਸਾਨ ਮੋਰਚਾ ਧਰਨਾ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ, ਉਹ ਧਰਨਾ ਖਤਮ ਨਹੀਂ ਕਰਨਗੇ। ਉਥੇ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਗਰੁੱਪ ਨੇ ਕੁਝ ਦਿਨ ਪਹਿਲਾਂ ਮੁਆਵਜ਼ੇ ਦਾ ਐਲਾਨ ਹੁੰਦਿਆਂ ਹੀ ਧਰਨਾ ਖਤਮ ਕਰ ਦਿੱਤਾ ਸੀ।



