ਅਮਰੀਕੀ ਗੋਰੀ ਬਣੀ ਪੰਜਾਬ ਦੀ ਨੂੰਹ, ਪਠਾਨਕੋਟ ਦੇ ਨੌਜਵਾਨ ਨੀਰਜ ਨਾਲ ਹੋਇਆ ਪਿਆਰ

ਪਠਾਨਕੋਟ : ਫੇਸਬੁੱਕ (Facebook) ਨੇ ਪੰਜਾਬ ਦੇ ਗੱਬਰੂ (Gabru of Punjab) ਜਵਾਨ ਅਤੇ ਅਮਰੀਕੀ ਗੋਰੀ (American white) ਦੀ ਜੋੜੀ ਬਣਾ ਦਿੱਤੀ। ਦੋਹਾਂ ਦੀ ਫੇਸਬੁੱਕ ਤੋਂ…

ਪਠਾਨਕੋਟ : ਫੇਸਬੁੱਕ (Facebook) ਨੇ ਪੰਜਾਬ ਦੇ ਗੱਬਰੂ (Gabru of Punjab) ਜਵਾਨ ਅਤੇ ਅਮਰੀਕੀ ਗੋਰੀ (American white) ਦੀ ਜੋੜੀ ਬਣਾ ਦਿੱਤੀ। ਦੋਹਾਂ ਦੀ ਫੇਸਬੁੱਕ ਤੋਂ ਸ਼ੁਰੂ ਹੋਈ ਦੋਸਤੀ ਪਿਆਰ ਵਿਚ ਇਸ ਤਰ੍ਹਾਂ ਬਦਲ ਗਈ ਕਿ ਉਹ 7 ਜਨਮਾਂ ਦੇ ਬੰਧਨ ਵਿਚ ਬੱਝ ਗਏ। ਪਠਾਨਕੋਟ (Pathankot) ਦੇ ਨੀਰਜ ਅਤੇ ਅਮਰੀਕਾ ਦੇ ਸੈਂਟਰਲ (Central America) ਕੋਸਟਾਰਿਕਾ ਦੀ ਗ੍ਰੇਲਿਨ ਦੀ ਫੇਸਬੁੱਕ (Grelin’s Facebook) ‘ਤੇ ਤਕਰੀਬਨ ਚਾਰ ਸਾਲ ਪਹਿਲਾਂ ਜਾਨ-ਪਛਾਣ ਹੋਈ ਸੀ। ਉਦੋਂ ਦੋਹਾਂ ਨੂੰ ਇਸ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਦੋਸਤੀ ਇਕ ਦਿਨ ਪਰਵਾਨ ਚੜ੍ਹੇਗੀ ਅਤੇ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਨੀਰਜ ਦੱਸਦੇ ਹਨ ਕਿ ਕੋਰੋਨਾ ਮਹਾਮਾਰੀ (Corona epidemic) ਕਾਰਣ ਲਾਕਡਾਊਨ (Lockdown) ਲੱਗਣ ਤੋਂ ਪਹਿਲਾਂ ਤੱਕ ਦੋਵੇਂ ਬੱਸ ਚੰਗੇ ਦੋਸਤ ਸਨ। ਲਾਕਡਾਊਨ (Lockdown) ਲੱਗਣ ਤੋਂ ਬਾਅਦ ਦੋਹਾਂ ਦੀ ਫੇਸਬੁੱਕ ‘ਤੇ ਚੈਟਿੰਗ (Chatting on Facebook) ਵੱਧਣ ਲੱਗੀ। ਚੈਟਿੰਗ ਦੇ ਨਾਲ ਫੋਨਕਾਲ ਕਰਕੇ ਦੋਵੇਂ ਗੱਲ ਵੀ ਕਰਦੇ ਸਨ। ਫਿਰ ਅਚਾਨਕ ਦੋਹਾਂ ਵਿਚ ਨਜ਼ਦੀਕੀਆਂ ਵੱਧੀਆਂ ਅਤੇ ਦੋਹਾਂ ਨੇ ਇਕ-ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰ ਦਿੱਤਾ। ਫੇਸਬੁੱਕ ‘ਤੇ ਹੋਈ ਦੋਸਤੀ ਦੇ ਪਿਆਰ ਵਿਚ ਬਦਲਣ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਮਿਲਣ ਚਾਹਵਾਨ ਸਨ, ਪਰ ਕੌਮਾਂਤਰੀ ਉਡਾਣਾਂ ਬੰਦ ਹੋਣ ਕਾਰਣ ਦੋਵੇਂ ਵਰਚੁਅਲੀ ਹੀ ਮਿਲ ਪਾ ਰਹੇ ਸਨ ਅਤੇ ਦੋਵਾਂ ਵਿਚ 7 ਸਮੁੰਦਰ ਦੀ ਦੂਰੀ ਸੀ। Also Read : CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਜਲੰਧਰ ਦੀ ਕਲਰਕ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼

Legal age of marriage to be made 21 years for women
ਨੀਰਜ ਨੇ ਦੱਸਿਆ ਕਿ ਕੋਵਿਡ ਦੇ ਮਾਮਲਿਆਂ ਵਿਚ ਕਮੀ ਆਈ ਅਤੇ ਇਕ ਵਾਰ ਫਿਰ ਹਾਲਾਤ ਕੁਝ ਆਮ ਹੋਏ ਤਾਂ ਕੌਮਾਂਤਰੀ ਉਡਾਣਾਂ ਸ਼ੁਰੂ ਹੋਣ ‘ਤੇ ਗ੍ਰੇਲਿਨ ਨੇ ਭਾਰਤ ਆਉਣ ਦਾ ਫੈਸਲਾ ਕੀਤਾ। ਇਸੇ ਦੌਰਾਨ ਦੋਵੇਂ ਵਿਆਹ ਕਰਨ ਦਾ ਫੈਸਲਾ ਵੀ ਕਰ ਚੁੱਕੇ ਸਨ। ਆਪਣੇ ਪਰਿਵਾਰ ਨੂੰ ਭਾਰਤ ਜਾਣ ਲਈ ਮਨਾਉਣ ਤੋਂ ਬਾਅਦ ਗ੍ਰੇਲਿਨ ਹਵਾਈ ਰਸਤੇ ਰਾਹੀਂ ਪਠਾਨਕੋਟ ਪਹੁੰਚ ਗਈ। ਨੀਰਜ ਨੇ ਵੀ ਆਪਣੇ ਪਰਿਵਾਰ ਨੂੰ ਗ੍ਰੇਲਿਨ ਤੋਂ ਫੇਸਬੁੱਕ ‘ਤੇ ਹੋਈ ਦੋਸਤੀ ਅਤੇ ਪਿਆਰ ਦੀ ਜਾਣਕਾਰੀ ਦੇ ਦਿੱਤੀ ਸੀ। ਪਰਿਵਾਰ ਵਿਆਹ ਲਈ ਵੀ ਮੰਨ ਗਿਆ। ਬੀਤੇ ਬੁੱਧਵਾਰ ਨੂੰ ਗ੍ਰੇਲਿਨ ਅਤੇ ਨੀਰਜ ਦੀ ਸਿੱਖ ਰੀਤੀ ਰਿਵਾਜ਼ ਨਾਲ ਵਿਆਹ ਹੋ ਗਿਆ। ਮਿਸ਼ਨ ਰੋਡ ਗੁਰਦੁਆਰਾ ਸਾਹਿਬ ਵਿਚ ਉਨ੍ਹਾਂ ਦਾ ਵਿਆਹ ਦੀਆਂ ਰਸਮਾਂ ਹੋਈਆਂ। ਨੀਰਜ ਪਠਾਨਕੋਟ ਸ਼ਹਿਰ ਦੇ ਲਮੀਨੀ ਇਲਾਕੇ ਵਿਚ ਰਹਿੰਦੇ ਹਨ। ਨੀਰਜ ਨੇ ਦੱਸਿਆ ਕਿ ਕੋਵਿਡ ਵਾਇਰਸ ਫੈਲਣ ਤੋਂ ਪਹਿਲਾਂ ਤੱਕ ਉਹ ਇਕ ਨਿੱਜੀ ਕੰਪਨੀ ਵਿਚ ਮਾਰਕੀਟਿੰਗ ਮੈਨੇਜਰ ਸਨ। 

Bill likely on increasing legal marriage age of women from 18 to 21: Report  | Business Standard News

ਲਾਕਡਾਊਨ ਲੱਗਣ ਤੋਂ ਬਾਅਦ ਉਨ੍ਹਾਂ ਨੇ ਨਿੱਜੀ ਕੰਪਨੀ ਦੀ ਨੌਕਰੀ ਛੱਡ ਕੇ ਪਿਤਾ ਅਤੇ ਭਰਾ ਵਲੋਂ ਕੀਤੇ ਜਾ ਰਹੇ ਫਰਨੀਚਰ ਅਤੇ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਸੰਭਾਲ ਲਿਆ ਹੈ। ਹੁਣ ਉਹ ਫੈਮਿਲੀ ਬਿਜ਼ਨੈੱਸ ਹੀ ਕਰ ਰਹੇ ਹਨ। ਨੀਰਜ ਦੱਸਦੇ ਹਨ ਕਿ ਗ੍ਰੇਲਿਨ ਦੇ ਪਰਿਵਾਰ ਵਿਚ ਉਸ ਦੀ ਮਾਂ, ਪਿਤਾ ਅਤੇ ਭੈਣ ਹੈ, ਪਰ ਅਜੇ ਉਹ ਉਨ੍ਹਾਂ ਦੇ ਬਾਰੇ ਵਿਚ ਜ਼ਿਆਦਾ ਨਹੀਂ ਜਾਣਦੇ। ਉਨ੍ਹਾਂ ਨੇ ਕਿਹਾ ਕਿ ਗ੍ਰੇਲਿਨ ਦੇ ਪਿਤਾ ਦਾ ਟਰਾਂਸਪੋਰਟ ਕਾਰੋਬਾਰੀ ਹਨ। ਨੀਰਜ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਗ੍ਰੇਲਿਨ ਹੁਣ ਉਨ੍ਹਾਂ ਦੇ ਨਾਲ ਇਥੇ ਹੀ ਪੰਜਾਬ ਵਿਚ ਰਹੇ ਅਤੇ ਪੰਜਾਬੀ ਕਲਚਰ ਸਿੱਖੀਏ। ਉਨ੍ਹਾਂ ਨੇ ਕਿਹਾ ਕਿ ਗ੍ਰੇਲਿਨ ਇਸ ਦੇ ਲਈ ਮੰਨ ਵੀ ਗਈ ਹੈ। ਅਜੇ ਕੁਝ ਦਿਨ ਬਾਅਦ ਉਹ ਇਕ ਵਾਰ ਅਮਰੀਕਾ ਵਿਚ ਸਭ ਤੋਂ ਮਿਲਣ ਜਾਣਾ ਚਾਹੁੰਦੀ ਹੈ। ਉਸ ਤੋਂ ਬਾਅਦ ਉਥੋਂ ਪਰਤ ਕੇ ਇਥੇ ਹੀ ਰਹੇਗੀ।

Leave a Reply

Your email address will not be published. Required fields are marked *