ਕੇਜਰੀਵਾਲ ਦੀ ਭਾਜਪਾ ਨੂੰ ਵੱਡੀ ਚੁਣੌਤੀ: ਜਿੱਤ ਕੇ ਦਿਖਾਓ MCD ਚੋਣਾਂ, ਛੱਡ ਦਿਆਂਗੇ ਸਿਆਸਤ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਏਕੀਕਰਨ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਹਿੰਮਤ…

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਏਕੀਕਰਨ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਹਿੰਮਤ ਹੈ ਤਾਂ ਸਮੇਂ ‘ਤੇ MCD ਚੋਣਾਂ ਕਰਵਾ ਕੇ ਜਿੱਤ ਕੇ ਦਿਖਾਓ, ਅਸੀਂ ਰਾਜਨੀਤੀ ਛੱਡ ਦੇਵਾਂਗੇ।

Also Read: ਹੀਰੋ ਮੋਟੋਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਟਿਕਾਣਿਆਂ ‘ਤੇ IT ਦੀ ਛਾਪੇਮਾਰੀ

ਸ਼ਹੀਦੀ ਦਿਵਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਦੇਖਿਆ ਜਾ ਰਿਹਾ ਹੈ, ਉਹ ਇਕ ਤਰ੍ਹਾਂ ਨਾਲ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੈ। ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਨਗਰ ਨਿਗਮ ਚੋਣਾਂ ਮੁਲਤਵੀ ਕਰ ਰਹੀ ਹੈ। ਹਰ ਕੋਈ ਜਾਣਦਾ ਹੈ ਕਿ ਇਸ ਵਾਰ ਭਾਜਪਾ ਦਾ ਸਫਾਇਆ ਹੋਣ ਵਾਲਾ ਸੀ ਅਤੇ ਆਪਣੀ ਹਾਰ ਤੋਂ ਬਚਣ ਲਈ ਉਨ੍ਹਾਂ ਨੇ ਪਹਿਲਾਂ ਚੋਣ ਕਮਿਸ਼ਨ ‘ਤੇ ਚੋਣ ਮੁਲਤਵੀ ਕਰਨ ਲਈ ਦਬਾਅ ਪਾਇਆ ਅਤੇ ਹੁਣ ਸੋਧਾਂ ਲਿਆ ਰਹੇ ਹਨ, ਜਿਸ ਰਾਹੀਂ ਚੋਣ ਕਈ ਮਹੀਨਿਆਂ ਲਈ ਮੁਲਤਵੀ ਕੀਤੀ ਜਾ ਰਹੀ ਹੈ। ਇਹ ਬਹੁਤ ਦੁਖਦਾਈ ਹੈ।

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਦੇਸ਼ ਅੰਦਰ ਚੋਣਾਂ ਨਹੀਂ ਹੋਣਗੀਆਂ ਤਾਂ ਲੋਕਤੰਤਰ ਕਿਵੇਂ ਬਚੇਗਾ, ਲੋਕਾਂ ਦੀ ਆਵਾਜ਼ ਕਿਵੇਂ ਬਚੇਗੀ। ਇਸ ਦਿਨ ਸਭ ਤੋਂ ਵੱਧ ਦਰਦ ਭਗਤ ਸਿੰਘ ਦੀ ਰੂਹ ਨੂੰ ਹੋਵੇਗਾ, ਜਿਸ ਨੇ ਫਾਂਸੀ ਚੜ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਕੀ ਇਸ ਦਿਨ ਲਈ ਆਜ਼ਾਦ ਕਰਾਇਆ ਸੀ ਕਿ ਸਰਕਾਰ ਆਏਗੀ ਤੇ ਚੋਣਾਂ ਖਤਮ ਕਰ ਦੇਵੇਗੀ? ਇਸ ਦੇਸ਼ ਦੇ ਅੰਦਰ ਲੋਕਾਂ ਨੂੰ ਸਰਕਾਰ ਚੁਣਨ ਦਾ ਬੁਨਿਆਦੀ ਅਧਿਕਾਰ ਹੈ।

Also Read: ਸਸਤੇ ਹੋਏ ਸੋਨਾ-ਚਾਂਦੀ, ਜਾਣੋ ਕਿੰਨੇ ਰੁਪਏ ਘਟੀ ਕੀਮਤ

ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਰ-ਜਿੱਤ ਤਾਂ ਲੱਗੀ ਰਹਿੰਦੀ ਹੈ, ਅੱਜ ਤੁਸੀਂ ਕਿਸੇ ਸੂਬੇ ‘ਚ ਜਿੱਤ ਰਹੇ ਹੋ, ਕਿਸੇ ਸੂਬੇ ‘ਚ ਕੋਈ ਹੋਰ ਜਿੱਤ ਰਿਹਾ ਹੈ। ਇੱਕ ਛੋਟੀ MCD ਦੀ ਚੋਣ ਵਿੱਚ ਆਪਣੀ ਹਾਰ ਤੋਂ ਬਚਣ ਲਈ, ਇਸ ਦੇਸ਼ ਨਾਲ ਨਾ ਖੇਡੋ, ਸ਼ਹੀਦਾਂ ਦੀ ਸ਼ਹਾਦਤ ਨਾਲ ਨਾ ਖੇਡੋ, ਸੰਵਿਧਾਨ ਨਾਲ ਨਾ ਖੇਡੋ।

ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਕਹਿ ਰਹੇ ਹਨ ਕਿ ਅਸੀਂ ਤਿੰਨਾਂ ਨਗਰ ਨਿਗਮਾਂ ਨੂੰ ਇਕੱਠਾ ਕਰਨਾ ਹੈ, ਇਸ ਲਈ ਅਸੀਂ ਚੋਣਾਂ ਟਾਲ ਰਹੇ ਹਾਂ। ਕੀ ਇਸ ਆਧਾਰ ‘ਤੇ ਚੋਣਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ? ਕੱਲ੍ਹ ਗੁਜਰਾਤ ਵਿੱਚ ਚੋਣਾਂ ਹੋਣੀਆਂ ਹਨ ਅਤੇ ਉਹ ਕੇਂਦਰੀ ਚੋਣ ਕਮਿਸ਼ਨ ਨੂੰ ਪੱਤਰ ਲਿਖਣਗੇ ਕਿ ਅਸੀਂ ਗੁਜਰਾਤ ਅਤੇ ਮਹਾਰਾਸ਼ਟਰ ਨੂੰ ਇੱਕ ਕਰਨ ਜਾ ਰਹੇ ਹਾਂ, ਇਸ ਲਈ ਗੁਜਰਾਤ ਵਿੱਚ ਚੋਣਾਂ ਨਾ ਕਰਵਾਈਆਂ ਜਾਣ। ਅਗਲੀ ਵਾਰ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਭਾਰਤੀ ਜਨਤਾ ਪਾਰਟੀ ਇਸ ਵਿੱਚ ਹਾਰ ਰਹੀ ਹੈ ਤਾਂ ਅਸੀਂ ਕੇਂਦਰੀ ਚੋਣ ਕਮਿਸ਼ਨ ਨੂੰ ਪੱਤਰ ਲਿਖਾਂਗੇ ਕਿ ਅਸੀਂ ਸੰਸਦੀ ਪ੍ਰਣਾਲੀ ਨੂੰ ਖਤਮ ਕਰਕੇ ਰਾਸ਼ਟਰਪਤੀ ਪ੍ਰਣਾਲੀ ਲਿਆਉਣ ਜਾ ਰਹੇ ਹਾਂ, ਚੋਣਾਂ ਨਾ ਕਰਵਾਈਆਂ ਜਾਣ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਕੱਲ ਨੂੰ ਭਾਜਪਾ ਹੋਵੇ ਜਾਂ ਆਮ ਆਦਮੀ ਪਾਰਟੀ, ਮੋਦੀ ਜੀ ਜਾਂ ਕੇਜਰੀਵਾਲ ਰਹੇ ਜਾਂ ਨਾ, ਇਸ ਦੇਸ਼ ਨੂੰ ਬਚਾਇਆ ਜਾਵੇ। ਤੁਸੀਂ ਛੋਟੀ ਜਿਹੀ ਚੋਣ ਜਿੱਤਣ ਲਈ ਇਸ ਦੇਸ਼ ਦੇ ਸਿਸਟਮ ਨਾਲ ਖੇਡ ਰਹੇ ਹੋ। ਇਹ ਬਿਲਕੁਲ ਸਵੀਕਾਰਯੋਗ ਨਹੀਂ ਹੈ।

Also Read: ਭਗਵੰਤ ਮਾਨ ਦਾ ਭ੍ਰਿਸ਼ਟਾਚਾਰ ‘ਤੇ ਵੱਡਾ ਵਾਰ, ਜਾਰੀ ਕੀਤਾ ਹੈਲਪਲਾਈਨ ਨੰਬਰ

ਬੀਜੇਪੀ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹਾਉਂਦੀ ਹੈ, ਸਭ ਤੋਂ ਵੱਡੀ ਪਾਰਟੀ ਦਿੱਲੀ ਵਿੱਚ ਛੋਟੀ ਪਾਰਟੀ ਤੋਂ ਡਰ ਗਈ ਹੈ। ਦਿੱਲੀ ਦੀ ਇਕ ਛੋਟੀ ਜਿਹੀ ਚੋਣ ਤੋਂ ਘਬਰਾਏ ਗਈ। ਮੈਂ ਭਾਜਪਾ ਨੂੰ ਚੁਣੌਤੀ ਦਿੰਦਾ ਹਾਂ, ਜੇਕਰ ਤੁਹਾਡੇ ‘ਚ ਹਿੰਮਤ ਹੈ ਤਾਂ ਸਮੇਂ ‘ਤੇ MCD ਚੋਣਾਂ ਦਿਖਾਓ ਅਤੇ ਜਿੱਤ ਕੇ ਦਿਖਾ ਦਿਓ, ਅਸੀਂ ਰਾਜਨੀਤੀ ਛੱਡ ਦੇਵਾਂਗੇ।

ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਜ ਸ਼ਹੀਦੀ ਦਿਵਸ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਅੱਜ ਫਾਂਸੀ ਦਿੱਤੀ ਗਈ ਸੀ। ਇਨ੍ਹਾਂ ਤਿੰਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਦੇਸ਼ ਆਜ਼ਾਦ ਹੋਇਆ, ਸੰਵਿਧਾਨ ਬਣਾਇਆ ਗਿਆ, ਸੰਵਿਧਾਨ ਵਿੱਚ ਲੋਕਾਂ ਨੂੰ ਪੂਰਾ ਅਧਿਕਾਰ ਦਿੱਤਾ ਗਿਆ ਕਿ ਜਨਤਾ ਆਪਣੀ ਸਰਕਾਰ ਚੁਣੇ ਅਤੇ ਉਹ ਸਰਕਾਰ ਲੋਕਾਂ ਦੇ ਸੁਪਨੇ ਪੂਰੇ ਕਰੇ।

Leave a Reply

Your email address will not be published. Required fields are marked *