ਚੀਨ ‘ਚ ਵਾਪਰਿਆ ਵੱਡਾ ਜਹਾਜ਼ ਹਾਦਸਾ, 133 ਯਾਤਰੀਆਂ ਨੂੰ ਲਿਜਾ ਰਿਹਾ ਚੀਨ ਦਾ ‘ਬੋਇੰਗ 737’ ਕਰੈਸ਼

ਬੀਜਿੰਗ- ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਬੋਇੰਗ 737 ਵਿੱਚ ਕੁੱਲ…

ਬੀਜਿੰਗ- ਚੀਨ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ ਹੈ। ਚੀਨ ਦਾ ਬੋਇੰਗ 737 ਜਹਾਜ਼ ਕਰੈਸ਼ ਹੋ ਗਿਆ ਹੈ। ਹਾਦਸੇ ਦੇ ਸਮੇਂ ਬੋਇੰਗ 737 ਵਿੱਚ ਕੁੱਲ 133 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ ਕਿੰਨੇ ਲੋਕ ਬਚੇ ਜਾਂ ਕਿੰਨੇ ਮਾਰੇ ਗਏ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Also Read: 31 ਮਾਰਚ ਨੂੰ ਨਹੀਂ ਟੁੱਟਣਗੇ ਠੇਕੇ! ਮੌਜੂਦਾ ਆਬਕਾਰੀ ਨੀਤੀ ਅਗਲੇ 3 ਮਹੀਨੇ ਰਹੇਗੀ ਜਾਰੀ

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਚੀਨ ਦਾ ਬੋਇੰਗ 737 ਕੁਨਮਿੰਗ ਤੋਂ ਗੁਆਂਗਜ਼ੂ ਜਾ ਰਿਹਾ ਸੀ। ਇਹ ਹਾਦਸਾ ਗੁਆਂਗਸੀ ਖੇਤਰ ਵਿੱਚ ਵਾਪਰਿਆ। ਇਸ ਕਾਰਨ ਉਥੇ ਪਹਾੜਾਂ ਵਿਚ ਅੱਗ ਦੀਆਂ ਲਪਟਾਂ ਵੀ ਦਿਖਾਈ ਦੇ ਰਹੀਆਂ ਸਨ। MU 5735 ਜਹਾਜ਼ ਨੇ ਦੱਖਣ-ਪੱਛਮੀ ਚੀਨ ਦੇ ਯੂਨਾਨ ਸੂਬੇ ਦੇ ਕੁਨਮਿੰਗ ਸ਼ਹਿਰ ਦੇ ਚਾਂਗਸ਼ੂਈ ਹਵਾਈ ਅੱਡੇ ਤੋਂ ਸਵੇਰੇ 1.15 ਵਜੇ ਉਡਾਣ ਭਰੀ। ਇਸ ਨੇ 3 ਵਜੇ ਤੱਕ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਪਹੁੰਚਣਾ ਸੀ ਪਰ ਉਸ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ।

Also Read: ਵਿਧਾਨ ਸਭਾ ਸਪੀਕਰ ਬਣਨ ਤੋਂ ਬਾਅਦ ਕੁਲਤਾਰ ਸੰਧਵਾ ਨੇ ਦਿੱਤਾ ਇਹ ਬਿਆਨ

Leave a Reply

Your email address will not be published. Required fields are marked *