PM ਮੋਦੀ ਦੀ ਭਗਵੰਤ ਮਾਨ ਨੂੰ ਵਧਾਈ, ਕਿਹਾ-‘ਪੰਜਾਬ ਲਈ ਕਰਾਂਗੇ ਮਿਲ ਕੇ ਕੰਮ’

ਨਵੀਂ ਦਿੱਲੀ- ਵਿਧਾਨ ਸਭਾ ਚੋਣਾਂ 2022 ’ਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ…

ਨਵੀਂ ਦਿੱਲੀ- ਵਿਧਾਨ ਸਭਾ ਚੋਣਾਂ 2022 ’ਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਟਵੀਟ ਕਰ ਕੇ ਵਧਾਈ ਦਿੱਤੀ।ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ’ਤੇ ਭਗਵੰਤ ਮਾਨ ਨੂੰ ਵਧਾਈ। ਪੰਜਾਬ ਦੇ ਵਿਕਾਸ ਅਤੇ ਸੂਬੇ ਦੇ ਲੋਕਾਂ ਦੇ ਕਲਿਆਣ ਲਈ ਮਿਲ ਕੇ ਕੰਮ ਕਰਾਂਗੇ।

Also Read: ਖਟਕੜ ਕਲਾਂ ‘ਚ ਹੀ ਕਿਉਂ ਰੱਖਿਆ ਗਿਆ ਸਹੁੰ ਚੁੱਕ ਸਮਾਗਮ? ਭਗਵੰਤ ਮਾਨ ਨੇ ਦੱਸਿਆ ਕਾਰਨ

 

ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਯੋਜਿਤ ਇਕ ਵੱਡੇ ਸਮਾਗਮ ’ਚ ਸਹੁੰ ਚੁੱਕੀ। ਮਾਨ ਨੇ ਪੰਜਾਬੀ ਭਾਸ਼ਾ ’ਚ ਸਹੁੰ ਚੁੱਕੀ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕ ਮੌਜੂਦ ਰਹੇ। ‘ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ 117 ’ਚੋਂ 92 ਸੀਟਾਂ ਜਿੱਤੀਆਂ ਅਤੇ ਸੂਬੇ ’ਚ ਪਹਿਲੀ ਵਾਰ ਸਰਕਾਰ ਬਣਾਈ ਹੈ। 

Also Read: 3 ਲੱਖ ਕਰੋੜ ਦੇ ਕਰਜ਼ੇ ਸਣੇ ਭਗਵੰਤ ਮਾਨ ਸਾਹਮਣੇ ਹਨ ਵੱਡੀਆਂ ਚੁਣੌਤੀਆਂ!

Leave a Reply

Your email address will not be published. Required fields are marked *