ਚੰਡੀਗੜ੍ਹ : ਪੰਜਾਬ ਵਿਚ ਨਵਾਂਸ਼ਹਿਰ (Nawanshahr in Punjab) ਦਾ ਖਟਕੜ ਕਲਾਂ (Khatkar Kalan) ਸਹੁੰ ਚੁੱਕ ਸਮਾਰੋਹ (Oath-taking ceremony) ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ। ਖਟਕੜ ਕਲਾਂ ਮਿਊਜ਼ੀਅਮ (Khatkar Kalan Museum) ਤੋਂ ਤਕਰੀਬਨ ਅੱਧਾ ਕਿਲੋਮੀਟਰ ਜਲੰਧਰ ਵੱਲ ਅਤੇ ਅੱਧਾ ਕਿਲੋਮੀਟਰ ਨਵਾਂਸ਼ਹਿਰ ਵੱਲ ਖਾਕੀ ਹੀ ਖਾਕੀ ਨਜ਼ਰ ਆ ਰਹੀ ਹੈ। ਸੜਕਾਂ ਕੰਢੇ ਤੋਂ ਲੈ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਚ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਹੈ।
ਮਿਊਜ਼ੀਅਮ ਦੇ ਅੰਦਰ ਜਾਣ ਵਾਲੇ ਸਾਰੇ ਰਸਤੇ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ ਅਤੇ ਸਾਰੇ ਮੈਟਲ ਡਿਕਟੇਟਰ ਡੋਰ ਲਗਾ ਦਿੱਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਆਉਣ-ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਹੀ ਅੰਦਰ ਦੀ ਐਂਟਰੀ ਦਿੱਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਕਲ ਸਹੁੰ ਚੁੱਕ ਸਮਾਰੋਹ ਵਿਚ ਆਪਣੀ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਕਾਰਡ ਇਸ਼ੂ ਕੀਤੇ ਜਾ ਰਹੇ ਹਨ। ਬਿਨਾਂ ਕਾਰਡ ਕਿਸੇ ਦੀ ਵੀ ਐਂਟਰੀ ਨਹੀਂ ਹੋਵੇਗੀ। ਇਥੋਂ ਤੱਕ ਪੱਤਰਕਾਰਾਂ ਨੂੰ ਪ੍ਰੋਗਰਾਮ ਸਥਾਨ ਤੱਕ ਲਿਆਉਣ ਲਈ ਚੰਡੀਗੜ੍ਹ, ਨਵਾਂਸ਼ਹਿਰ ਅਤੇ ਜਲੰਧਰ ਦੇ ਜ਼ਿਲਾ ਸੂਚਨਾ ਅਤੇ ਜਨਸੰਪਰਕ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਅਧਿਕਾਰੀ ਹੀ ਆਪਣੀ ਦੇਖਰੇਖ ਵਿਚ ਪੱਤਰਕਾਰਾਂ ਨੂੰ ਪ੍ਰੈੱਸ ਗੈਲਰੀ ਤੱਕ ਲੈ ਕੇ ਜਾਣਗੇ।
ਜਲੰਧਰ ਤੋਂ ਨਵਾਂਸ਼ਹਿਰ ਵੱਲ ਅਤੇ ਨਵਾਂਸ਼ਹਿਰ ਤੋਂ ਜਲੰਧਰ ਵੱਲ ਖਟਕੜਕਲਾਂ ਵਿਚ ਤਕਰੀਬਨ ਅੱਧਾ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਪੁਲਿਸ ਦੀ ਬਜਰਪਾਤ ਤੋਂ ਲੈ ਕੇ ਪਾਣੀ ਦੀਆਂ ਤੋਪਾਂ, ਜੈਮਰ, ਮੈਟਲ ਡਿਟੈਕਟਰ ਵ੍ਹੀਕਲ, ਸੀ.ਸੀ.ਟੀ.ਵੀ. ਕੈਮਰੇ ਲੱਗੇ ਗੱਡੀਆਂ ਸਮੇਤ ਅਧਿਕਾਰੀਆਂ ਅਤੇ ਫੋਰਸ ਦੇ ਸੈਕੜੇ ਵਾਹਨ ਮੌਕੇ ‘ਤੇ ਖੜ੍ਹੇ ਹਨ। ਪੁਲਿਸ ਦੇ ਅਧਿਕਾਰੀ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਆਉਂਦੇ ਹਨ ਅਤੇ ਉਸ ਤੋਂ ਬਾਅਦ ਜਵਾਨਾਂ ਨੂੰ ਬ੍ਰੀਫਿੰਗ ਕਰ ਰਹੇ ਹਨ। ਹਾਲਾਂਕਿ ਹਾਈਵੇ ‘ਤੇ ਮਿਊਜ਼ੀਅਮ ਨੇੜੇ ਕੱਟ ਹੋਣ ਕਾਰਣ ਗੱਡੀਆਂ ਨੂੰ ਮੋੜਣ ਦੌਰਾਨ ਜਾਮ ਵੀ ਲੱਗ ਰਿਹਾ ਹੈ।
ਸੂਬੇ ਦੇ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਨੇ ਪੰਜਾਬ ਪੁਲਿਸ ਮੁਖੀ ਵੀ.ਕੇ ਭਾਂਵਰਾ ਅਤੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਏ ਵੇਣੂ ਪ੍ਰਸਾਦ ਨੂੰ ਨਾਲ ਲੈ ਕੇ ਖੁਦ ਇਕ -ਇਕ ਥਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਪੰਜਾਬ ਤੋਂ ਲੈ ਕੇ ਮੁੱਖ ਗੇਟ ਤੱਕ ਖੁਦ ਆਪਣੇ ਨਾਲ ਮਾਤਹਤ ਅਧਿਕਾਰੀਆਂ ਨੂੰ ਲੈ ਕੇ ਇਕ-ਇਕ ਥਾਂ ਦੀ ਜਾਣਕਾਰੀ ਲਈ। ਜਿੱਥੇ ਕਿਤੇ ਉਨ੍ਹਾਂ ਨੂੰ ਲੈਪਸ ਨਜ਼ਰ ਆਇਆ ਉਸ ਨੂੰ ਠੀਕ ਕਰਨ ਦੇ ਹੁਕਮ ਦਿੱਤੇ।
ਇਸ ਦੌਰਾਨ ਮੁੱਖ ਸਕੱਤਰ ਅਨਿਰੁੱਧ ਤਿਵਾਰੀ ਨੇ ਕਿਹਾ ਕਿ ਪੰਜ ਤੋਂ 6 ਲੱਖ ਜ਼ਿਆਦਾ ਲੋਕਾਂ ਦੇ ਸਹੁੰ ਚੁੱਕ ਸਮਾਰੋਹ ਵਿਚ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਦੇ ਖਾਣ-ਪੀਣ ਤੋਂ ਇਲਾਵਾ ਉਨ੍ਹਾਂ ਦੇ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਜੋ ਲੋਕ ਪੰਡਾਲ ਵਿਚ ਨਹੀਂ ਆ ਸਕਣਗੇ ਉਨ੍ਹਾਂ ਲਈ ਬਾਹਰ ਐੱਲ.ਈ.ਡੀ. ਸਕ੍ਰੀਨ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਾਰਕ ਦੇ ਨਾਲ ਹਾਈਵੇ ਲੱਗਦਾ ਹੈ ਉਸ ‘ਤੇ ਵੀ ਜਾਮ ਦੀ ਸਥਿਤੀ ਨਾ ਬਣੇ ਇਸ ਦੇ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਪੰਡਾਲ ਦੇ ਬੈਕ ਸਾਈਡ ਅਤੇ ਸਮਾਰਕ ਦੇ ਦੋਹਾਂ ਪਾਸੇ ਹਾਈਵੇ ਦੇ ਕੰਢੇ ਖੇਤਾਂ ਵਿਚ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਪਾਰਕਿੰਗ ਲਈ ਕਿਸਾਨਾਂ ਤੋਂ ਖੇਤ ਕਿਰਾਏ ‘ਤੇ ਲਏ ਗਏ ਹਨ।
ਸ਼ਹੀਦ ਭਗਤ ਸਿੰਘ ਦੇ ਖਟਕੜ ਕਲਾਂ ਸਮਾਰਕ ਦੇ ਪਿੱਛੇ ਸਹੁੰ ਚੁੱਕ ਸਮਾਰੋਹ ਲਈ ਵੱਡਾ ਟੈਂਟ ਲਗਾਇਆ ਗਿਆ ਹੈ। ਟੈਂਟ ਵਿਚ ਤਕਰੀਬਨ 40 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ 13 ਏਕੜ ਵਿਚ ਪੂਰਾ ਪੰਡਾਲ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਹਾਈਵੇ ‘ਤੇ ਅਤੇ ਸਮਾਰਕ ਪਿੱਛੇ ਖੇਤਾਂ ਵਿਚ ਅਤੇ ਹਾਈਵੇ ‘ਤੇ ਖੇਤ ਲੈ ਕੇ 45 ਏਕੜ ਵਿਚ ਪਾਰਕਿੰਗ ਬਣਾਈ ਗਈ ਹੈ। ਪ੍ਰਸ਼ਾਸਨ ਦਾ ਐਸਟੀਮੇਟ ਹੈ ਕਿ ਸਹੁੰ ਚੁੱਕ ਸਮਾਰੋਹ ਵਿਚ ਤਕਰੀਬਨ 25 ਹਜ਼ਾਰ ਤੱਕ ਵਾਹਨ ਆ ਸਕਦੇ ਹਨ। ਹਾਲਾਂਕਿ ਆਫ ਦਿ ਰਿਕਾਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੰਜ ਲੱਖ ਲੋਕ ਇਥੇ ਆ ਰਹੇ ਹਨ ਤਾਂ ਵਾਹਨਾਂ ਦੀ ਗਿਣਤੀ ਡਬਲ ਵੀ ਹੋ ਸਕਦੀ ਹੈ।
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਰੋਹ ਨੂੰ ਲੈ ਕੇ ਪ੍ਰਸ਼ਾਸਨ ਨੇ ਕੀਤੀਆਂ ਇਹ ਤਿਆਰੀਆਂ
ਚੰਡੀਗੜ੍ਹ : ਪੰਜਾਬ ਵਿਚ ਨਵਾਂਸ਼ਹਿਰ (Nawanshahr in Punjab) ਦਾ ਖਟਕੜ ਕਲਾਂ (Khatkar Kalan) ਸਹੁੰ ਚੁੱਕ ਸਮਾਰੋਹ (Oath-taking ceremony) ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਛਾਉਣੀ…
