ਭਗਵੰਤ ਮਾਨ 16 ਮਾਰਚ ਨੂੰ ਤੇ ਇਹ 6 ਵਿਧਾਇਕ 19 ਮਾਰਚ ਨੂੰ ਚੁੱਕਣਗੇ ਸਹੁੰ 

ਚੰਡੀਗੜ੍ਹ : 16 ਮਾਰਚ (March 16) ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ (Bhagwant Mann is the Chief Minister of Punjab) ਵਜੋਂ ਹਲਫ ਲੈਣਗੇ, ਉਥੇ…

ਚੰਡੀਗੜ੍ਹ : 16 ਮਾਰਚ (March 16) ਨੂੰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ (Bhagwant Mann is the Chief Minister of Punjab) ਵਜੋਂ ਹਲਫ ਲੈਣਗੇ, ਉਥੇ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਨਵੀਂ ਸਰਕਾਰ (The new government) ਦੇ ਮੰਤਰੀ 19 ਮਾਰਚ ਨੂੰ ਸਹੁੰ ਚੁੱਕਣਗੇ। ਮੁੱਖ ਮੰਤਰੀ (CM) ਦੇ ਤੌਰ ‘ਤੇ ਭਗਵੰਤ ਮਾਨ (Bhagwant Mann) ਕਲ ਖਟਕੜ ਕਲਾਂ (Khatkar Kalan) ਵਿਚ ਸਹੁੰ ਚੁੱਕ ਰਹੇ ਹਨ। ਹਾਲਾਂਕਿ ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਰਾਜਭਵਨ (Raj Bhavan) ਵਿਚ ਹੀ ਹੋਵੇਗਾ। 17 ਮਾਰਚ ਨੂੰ ਸਾਰੇ 117 ਵਿਧਾਇਕਾਂ (117 MLAs) ਨੂੰ ਸਹੁੰ ਚੁਕਾਈ ਜਾਵੇਗੀ। ਇਸੇ ਦੌਰਾਨ ਪੰਜਾਬ ਸਰਕਾਰ (Government of Punjab) ਨੇ 57 ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ 26 ਮਾਰਚ ਤੱਕ ਉਨ੍ਹਾਂ ਨੂੰ ਮਿਲੇ ਫਲੈਟ ਅਤੇ ਬੰਗਲੇ ਖਾਲੀ (The bungalows are empty) ਕਰਨ ਦਾ ਫਰਮਾਨ ਦੇ ਦਿੱਤਾ ਹੈ। ਜੇਕਰ ਸਮੇਂ ‘ਤੇ ਖਾਲੀ ਨਾ ਕੀਤਾ ਗਿਆ ਤਾਂ ਫਿਰ ਉਨ੍ਹਾਂ ਨੂੰ ਕਈ ਗੁਣਾ ਕਿਰਾਇਆ ਦੇਣਾ ਹੋਵੇਗਾ।

ਸੂਤਰਾਂ ਦੀ ਮੰਨੀਏ ਤਾਂ ਅਜੇ ਤੱਕ 19 ਮਾਰਚ ਨੂੰ 6 ਮੰਤਰੀਆਂ ਨੂੰ ਸਹੁੰ ਚੁਕਾਉਣ ਦੀ ਖਬਰ ਹੈ। ਇਨ੍ਹਾਂ ਵਿਚ ਹਰਪਾਲ ਚੀਮਾ, ਅਮਨ ਅਰੋੜਾ, ਪ੍ਰੋ. ਬਲਜਿੰਦਰ ਕੌਰ, ਨੀਨਾ ਮਿੱਤਲ ਅਤੇ ਬੁੱਧਰਾਮ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਕੁਲਤਾਰ ਸੰਧਵਾ ਦਾ ਨਾਂ ਵੀ ਇਸ ਵਿਚ ਦੱਸਿਆ ਜਾ ਰਿਹਾ ਹੈ। ਹਾਲਾਂਕਿ ਮੰਤਰੀਆਂ ਦੇ ਨਾਂ ਦੀ ਆਖਰੀ ਸੂਚੀ 18 ਮਾਰਚ ਨੂੰ ਰਾਜਭਵਨ ਭੇਜੀ ਜਾਵੇਗੀ। ਇਕ ਵਾਰ ਸਰਕਾਰ ਦਾ ਕੰਮਕਾਜ ਸ਼ੁਰੂ ਕਰ ਫਿਰ ਮੰਤਰੀਮੰਡਲ ਦਾ ਵਿਸਥਾਰ ਕੀਤਾ ਜਾਵੇਗਾ।
ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ 117 ਸੀਟਾਂ ਵਿਚੋਂ 92 ਸੀਟਾਂ ‘ਤੇ ਜਿੱਤ ਹਾਸਲ ਹੋਈ ਸੀ। ਭਗਵੰਤ ਮਾਨ ਸੂਬੇ ਦੀ ਧੂਰੀ ਵਿਧਾਨ ਸਭਾ ਸੀਟ (Assembly seat) ਤੋਂ ਚੋਣ ਜਿੱਤੇ ਹਨ। ਉਹ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਜਾ ਰਹੇ ਹਨ। ਇਸ ਚੋਣ ਵਿਚ ਕਾਂਗਰਸ ਨੂੰ ਸਿਰਫ 18 ਸੀਟਾਂ ਮਿਲੀਆਂ ਹਨ ਅਤੇ 2017 ਵਿਚ ਉਸ ਵਲੋਂ ਜਿੱਤੀਆਂ ਗਈਆਂ 77 ਸੀਟਾਂ ਵਿਚ ਭਾਰੀ ਗਿਰਾਵਟ ਆਈ ਹੈ। ਭਗਵੰਤ ਮਾਨ ਨੇ ਧੂਰੀ ਤੋਂ 58,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ।

Leave a Reply

Your email address will not be published. Required fields are marked *