ਅੰਮ੍ਰਿਤਸਰ: 2.76 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਗ੍ਰਿਫਤਾਰ, ਮੋਬਾਈਲ-ਪਾਕਿਸਤਾਨੀ ਕਰੰਸੀ ਅਤੇ ਟਾਫੀਆਂ ਵੀ ਬਰਾਮਦ

ਅੰਮ੍ਰਿਤਸਰ- ਬੀਐੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਦੋ ਪਾਕਿਸਤਾਨੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐੱਸਐੱਫ ਨੇ ਦੋਵਾਂ ਕੋਲੋਂ 2.760 ਕਿਲੋ…

ਅੰਮ੍ਰਿਤਸਰ- ਬੀਐੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਦੋ ਪਾਕਿਸਤਾਨੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐੱਸਐੱਫ ਨੇ ਦੋਵਾਂ ਕੋਲੋਂ 2.760 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਉਸ ਨੇ ਇਹ ਹੈਰੋਇਨ ਪੀਲੇ ਰੰਗ ਦੀ ਜੈਕੇਟ ਵਿਚ ਛੁਪਾ ਕੇ ਰੱਖੀ ਸੀ, ਜਿਸ ਨੂੰ ਪਹਿਨ ਕੇ ਦੋਵੇਂ ਭਾਰਤੀ ਸਰਹੱਦ ‘ਤੇ ਪਹੁੰਚ ਗਏ ਸਨ। ਇਹ ਘਟਨਾ 12-13 ਮਾਰਚ ਦੀ ਰਾਤ ਦੀ ਹੈ। ਪਾਕਿਸਤਾਨੀ ਨਾਗਰਿਕਾਂ ਨੂੰ ਪੁੱਛਗਿੱਛ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ।

Also Read: ਅਸਤੀਫ਼ਾ ਦੇਣ ਸੰਸਦ ਭਵਨ ਪਹੁੰਚੇ ਭਗਵੰਤ ਮਾਨ, ਕਿਹਾ- ‘ਪੰਜਾਬੀਆਂ ਨੇ ਦਿੱਤੀ ਮੈਨੂੰ ਵੱਡੀ ਜ਼ਿੰਮੇਦਾਰੀ’

ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ ਬਟਾਲੀਅਨ ਗਸ਼ਤ ’ਤੇ ਸੀ। ਇਸ ਦੌਰਾਨ ਉਨ੍ਹਾਂ ਨੂੰ ਭਾਰਤੀ ਸਰਹੱਦ ‘ਤੇ ਕੰਡਿਆਲੀ ਤਾਰ ਦੇ ਨੇੜੇ ਕੁਝ ਹਿਲਜੁਲ ਦੇਖਣ ਨੂੰ ਮਿਲੀ। ਖੜ੍ਹੀ ਕਣਕ ਦੀ ਫਸਲ ਦਾ ਫਾਇਦਾ ਉਠਾਉਂਦੇ ਹੋਏ ਦੋ ਪਾਕਿਸਤਾਨੀ ਨਾਗਰਿਕ ਭਾਰਤੀ ਸਰਹੱਦ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਐੱਸਐੱਫ ਜਵਾਨਾਂ ਨੇ ਦੋਵਾਂ ਨੂੰ ਲਲਕਾਰਿਆ ਤਾਂ ਦੋਵੇਂ ਪਾਕਿਸਤਾਨੀ ਨਾਗਰਿਕਾਂ ਨੇ ਲੁਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਵਾਂ ਨੂੰ ਫੜ ਲਿਆ ਗਿਆ।

Also Read: ਐਕਸ਼ਨ ਮੋਡ ‘ਚ ਆਪ ਸਰਕਾਰ, MLA ਸ਼ੈਰੀ ਕਲਸੀ ਨੇ ਸਿਵਿਲ ਹਸਪਤਾਲ ‘ਚ ਕੀਤੀ ਅਚਨਚੇਤ ਚੈਕਿੰਗ

ਬੀਐੱਸਐੱਫ ਦੇ ਜਵਾਨਾਂ ਨੇ ਦੋਵਾਂ ਪਾਕਿਸਤਾਨੀ ਨਾਗਰਿਕਾਂ ਕੋਲੋਂ 2.760 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਮੁਲਜ਼ਮਾਂ ਕੋਲੋਂ ਇੱਕ ਮੋਬਾਈਲ ਫ਼ੋਨ, ਪਾਕਿਸਤਾਨੀ ਕਰੰਸੀ ਅਤੇ ਕੁਝ ਟਾਫ਼ੀਆਂ ਬਰਾਮਦ ਹੋਈਆਂ। ਫਿਲਹਾਲ ਬੀਐੱਸਐੱਫ ਨੇ ਮੁਲਜ਼ਮ ਦੀ ਪਛਾਣ ਨਹੀਂ ਦੱਸੀ ਹੈ। ਮੁਲਜ਼ਮਾਂ ਨੂੰ 13 ਮਾਰਚ ਦੀ ਦੇਰ ਸ਼ਾਮ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *