ਪੰਜਾਬ ਦੀਆਂ ਇਨ੍ਹਾਂ ਹਾਟ ਸੀਟਾਂ ‘ਤੇ ਰਹੇਗੀ ਲੋਕਾਂ ਦੀ ਨਜ਼ਰ 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ (Punjab Vidhan Sabha) ਲਈ ਵੋਟਰਾਂ ਨੇ 20 ਫਰਵਰੀ ਨੂੰ ਆਪਣਾ ਫਰਮਾਨ ਜਾਰੀ ਕਰ ਦਿੱਤਾ ਸੀ, ਪਰ ਫਰਮਾਨ ਕਿਸ ਦੇ ਹੱਕ…

ਚੰਡੀਗੜ੍ਹ : ਪੰਜਾਬ ਵਿਧਾਨ ਸਭਾ (Punjab Vidhan Sabha) ਲਈ ਵੋਟਰਾਂ ਨੇ 20 ਫਰਵਰੀ ਨੂੰ ਆਪਣਾ ਫਰਮਾਨ ਜਾਰੀ ਕਰ ਦਿੱਤਾ ਸੀ, ਪਰ ਫਰਮਾਨ ਕਿਸ ਦੇ ਹੱਕ ਵਿਚ ਹੋਵੇਗਾ ਇਸ ਦਾ ਖੁਲਾਸਾ 10 ਮਾਰਚ ਨੂੰ ਹੀ ਹੋਵੇਗਾ। ਚੋਣ ਨਤੀਜੇ (Election results) ਭਾਵੇਂ ਹੀ ਕੁਝ ਵੀ ਆਉਣ ਪਰ 2022 ਦੀਆਂ ਵਿਧਾਨ ਸਭਾ ਚੋਣਾਂ (Vidhan Sabha Election) ਵਿਚ ਸਭ ਦੀਆਂ ਨਜ਼ਰਾਂ ਉਨ੍ਹਾਂ 6 ਸੀਟਾਂ (6 seats) ‘ਤੇ ਲੱਗੀ ਰਹੇਗੀ, ਜਿੱਥੇ ਤਿੰਨ ਮੁੱਖ ਮੰਤਰੀ (CM) ਅਹੁਦੇ ਦੇ ਦਾਅਵੇਦਾਰ ਅਤੇ ਤਿੰਨ ਸਾਬਕਾ ਮੁੱਖ ਮੰਤਰੀ ਆਪਣਾ ਭਵਿੱਖ ਅਜ਼ਮਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸੁਖਬੀਰ ਬਾਦਲ ਜਲਾਲਾਬਾਦ (Sukhbir Badal Jalalabad), ਆਮ ਆਦਮੀ ਪਾਰਟੀ (Aam Aadmi Party) ਦੇ ਭਗਵੰਤ ਮਾਨ ਧੂਰੀ ਅਤੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਮੁੱਖ ਮੰਤਰੀ ਫੇਸ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉਥੇ ਹੀ ਸਾਬਕਾ ਮੁੱਖ ਮੰਤਰੀ ਅਤੇ ਦੇਸ਼ ਦੇ ਸਭ ਤੋਂ ਧਾਕੜ ਨੇਤਾ ਜੋ ਕਿ 12ਵੀਂ ਵਾਰ ਵਿਧਾਇਕ ਬਣਨ ਦੀ ਦੌੜ ਵਿਚ ਸ਼ਾਮਲ ਹਨ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਅਤੇ ਰਾਜਿੰਦਰ ਕੌਰ ਭੱਠਲ ਲਹਿਰਾਗਾਗਾ ਤੋਂ ਕਿਸਮਤ ਅਜ਼ਮਾਨ ਰਹੇ ਹਨ। Also Read : ਆਪਣੇ ਮੋਬਾਇਲ ‘ਤੇ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਚੋਣ ਨਤੀਜੇ 

Assembly Poll Results to Have Bearing on President's Election Due Later  This Year
ਅਹਿਮ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ 11 ਵਾਰ ਤੋਂ ਲਗਾਤਾਰ ਚੋਣ ਜਿੱਤਦੇ ਆ ਰਹੇ ਹਨ। ਜਦੋਂ ਕਿ ਇਹੀ ਸਥਿਤੀ ਕੈਪਟਨ ਅਮਰਿੰਦਰ ਸਿੰਘ ਦੀ ਵੀ ਹੈ। ਉਹ ਵੀ 6 ਵਾਰ ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ, ਜਦੋਂ ਕਿ ਰਾਜਿੰਦਰ ਕੌਰ ਭੱਠਲ 2017 ਵਿਚ ਚੋਣ ਹਾਰ ਗਈ ਸੀ। ਮੁੱਖ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਵਾਰ ਸਭ ਤੋਂ ਜ਼ਿਆਦਾ ਨਜ਼ਰ ਅੰਮ੍ਰਿਤਸਰ ਪੂਰਬੀ ਸੀਟ ‘ਤੇ ਲੋਕਾਂ ਦੀ ਹੈ, ਕਿਉਂਕਿ ਇਸ ਸੀਟ ਤੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਿੱਧੀ ਟੱਕਰ ਹੈ। ਮਜੀਠੀਆ ਨੇ ਆਪਣੀ ਸੀਟ ਮਜੀਠਾ ਛੱਡ ਕੇ ਸਿੱਧੂ ਵਿਰੁੱਧ ਚੋਣ ਲੜਣ ਦਾ ਫੈਸਲਾ ਲਿਆ ਸੀ। ਐੱਨ.ਡੀ.ਪੀ.ਐੱਸ. ਮਾਮਲੇ ਵਿਚ ਫਸੇ ਮਜੀਠੀਆ ਦੇ ਸਿੱਧੂ ਦੇ ਸਾਹਮਣੇ ਆਉਣ ਨਾਲ ਇਹ ਸੀਟ ਦੀ ਲੜਾਈ ਬੇਹੱਦ ਰੋਮਾਂਚਕ ਹੋ ਗਈ ਸੀ। ਸੁਲਤਾਨਪੁਰ ਲੋਧੀ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਆਜ਼ਾਦ ਚੋਣ ਮੈਦਾਨ ਵਿਚ ਉੱਤਰ ‘ਤੇ ਕਾਂਗਰਸ ਦੇ ਹੀ ਵਿਧਾਇਕ ਨਵਤੇਜ ਚੀਮਾ ਨੂੰ ਚੁਣੌਤੀ ਦੇ ਰਹੇ ਹਨ, ਜਦੋਂ ਕਿ ਬੱਸੀ ਪਠਾਣਾਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਗੇ ਭਰਾ ਡਾ. ਮਨੋਹਰ ਸਿੰਘ ਆਜ਼ਾਦ ਚੋਣ ਲੜ ਰਹੇ ਹਨ। ਇਨ੍ਹਾਂ ਦੋਹਾਂ ਦੇ ਚੋਣ ਮੈਦਾਨ ਵਿਚ ਆਉਣ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ ਕਿ ਕੀ ਇਥੇ ਕਾਂਗਰਸ ਦੇ ਉਮੀਦਵਾਰ ਨੂੰ ਜਿੱਤ ਮਿਲਦੀ ਹੈ ਜਾਂ ਕਾਂਗਰਸ ਨੂੰ ਨੁਕਸਾਨ ਹੋਵੇਗਾ। Also Read : 5 ਤੋਂ 12 ਸਾਲ ਦੇ ਬੱਚਿਆਂ ਦੀ ਵੈਕਸੀਨ ਲਈ ਮੰਗੀ ਗਈ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ 

Samastipur Panchayat Election 2021: Notification will be issued today  regarding nomination in Dalsinghsarai and Ujiarpur

ਫਗਵਾੜਾ ਵਿਚ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਨੈਸ਼ਨਲ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਅਤੇ ਸਾਬਕਾ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਕਿਸਮਤ ਅਜ਼ਮਾ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਵੀ ਬਹੁਜਨ ਸਮਾਜ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਜਸਬੀਰ ਗੜ੍ਹੀ ਦੇ ਨਾਲ ਹੈ। ਵਿਧਾਨ ਸਭਾ ਚੋਣਾਂ ਵਿਚ ਫਿਲਮ ਸਟਾਰ ਅਤੇ ਕੋਰੋਨਾ ਦੌਰਾਨ ਸਮਾਜ ਸੇਵਾ ਦੇ ਰੂਪ ਵਿਚ ਪੂਰੇ ਵਿਸ਼ਵ ਵਿਚ ਆਪਣੀ ਪਛਾਣ ਬਣਾਉਣ ਵਾਲੇ ਸੋਨੂੰ ਸੂਦ ਅਤੇ ਪੰਜਾਬ ਦੇ ਨੌਜਵਾਨਾਂ ਦੀ ਧੜਕਣ ਸਿੱਧੂ ਮੂਸੇਵਾਲਾ ਦੀ ਸਾਖ ਵੀ ਦਾਅ ‘ਤੇ ਹੈ। ਮੋਗਾ ਵਿਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੇ ਸਿਆਸਤ ਵਿਚ ਕਦਮ ਰੱਖ ਕੇ ਕਾਂਗਰਸ ਵੱਲ ਵਿਧਾਨ ਸਭਾ ਦੀ ਚੋਣ ਲੜੀ। ਉਨ੍ਹਾਂ ਦਾ ਮੁਕਾਬਲਾ ਵੀ ਕਾਂਗਰਸ ਦੇ ਵਿਧਾਇਕ ਅਤੇ ਬਾਅਦ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਡਾ. ਹਰਜੋਤ ਕਮਲ ਦੇ ਨਾਲ ਹੈ। ਕਾਂਗਰਸ ਨੇ ਜਿਵੇਂ ਸੋਚਿਆ ਸੀ, ਮੋਗਾ ਵਿਚ ਮੁਕਾਬਲਾ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ ਹੈ। ਮਾਨਸਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਸਿੱਧੂ ਮੂਸੇਵਾਲਾ ‘ਤੇ ਵੀ ਨਜ਼ਰ ਰਹੇਗੀ। ਨੌਜਵਾਨਾਂ ਵਿਚ ਭਾਵੇਂ ਸਿੱਧੂ ਮੂਸੇਵਾਲਾ ਭਾਵੇਂ ਕਾਫੀ ਫੇਮਸ ਹਨ ਪਰ ਸਿਆਸੀ ਦਾਅ-ਪੇਚ ਵਿਚ ਉਹ ਵੀ ਫਸੇ ਹੋਏ ਨਜ਼ਰ ਆ ਰਹੇ ਹਨ।

 

Leave a Reply

Your email address will not be published. Required fields are marked *