ਜਲੰਧਰ : ਭਾਖੜਾ ਬਿਆਸ ਮੈਨੇਜਮੈਂਟ ਬੋਰਡ (Bhakra Beas Management Board) (ਬੀ.ਬੀ.ਐੱਮ.ਬੀ.) ਵਿਚ ਹਰਿਆਣਾ ਅਤੇ ਪੰਜਾਬ ਦੀ ਸਥਾਈ ਮੈਂਬਰਸ਼ਿਪ (Permanent membership of Haryana and Punjab) ਖਤਮ ਹੋ ਗਈ ਹੈ। ਅਜੇ ਤੱਕ ਬੀ.ਬੀ.ਐੱਮ.ਬੀ. (BBMB) ਦਾ ਇਕ ਮੈਂਬਰ ਪੰਜਾਬ ਦੇ ਬਿਜਲੀ ਮਹਿਕਮੇ ਅਤੇ ਇਕ ਹਰਿਆਣਾ ਦੇ ਸਿੰਚਾਈ ਵਿਭਾਗ (Irrigation Department of Haryana) ਤੋਂ ਹੁੰਦਾ ਸੀ, ਪਰ ਸੋਧ ਨਿਯਮਾਂ (Modification rules) ਤੋਂ ਬਾਅਦ ਹੁਣ ਦੂਜੇ ਸੂਬਿਆਂ ਤੋਂ ਵੀ ਮੈਂਬਰ ਲਏ ਜਾ ਸਕਣਗੇ। ਇਸ ਦੇ ਵਿਰੋਧ ਵਿਚ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫਤਰ (Deputy Commissioner’s Office) ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। Also Read : ਨਵਾਬ ਮਲਿਕ ਦੀ ਈ.ਡੀ. ਕਸਟੱਡੀ ਖਤਮ, ਕੋਰਟ ਨੇ ਨਿਆਇਕ ਹਿਰਾਸਤ ‘ਚ ਭੇਜਿਆ

ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਨੁਮਾਇੰਦਗੀ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੇ ਹੋਏ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪ੍ਰਦਰਸ਼ਨ ਅਤੇ ਤਿੱਖਾ ਕੀਤਾ ਜਾਵੇਗਾ।
