ਅੰਮ੍ਰਿਤਸਰ : ਰੂਸ ਅਤੇ ਯੁਕਰੇਨ (Russia and Ukraine) ਵਿਚਾਲੇ ਛਿੜੀ ਜੰਗ ਵਿਚ ਫਸੇ ਭਾਰਤੀ ਵਿਦਿਆਰਥੀ (Indian students) ਸੁਰੱਖਿਅਤ ਨਹੀਂ ਹੈ। ਪੰਜਾਬ ਦੇ ਹਰਜੋਤ ਸਿੰਘ (Harjot Singh) ਨੂੰ ਗੋਲੀ ਲੱਗ ਗਈ ਹੈ। ਉਹ ਕਾਰ ਤੋਂ ਲਵੀਵ ਸਿਟੀ (Lviv City) ਵੱਲ ਜਾ ਰਿਹਾ ਸੀ। ਫਿਲਹਾਲ ਹਰਜੋਤ ਨੂੰ ਇਸ ਵੇਲੇ ਕੀਵ ਦੇ ਹਸਪਤਾਲ (Kyiv Hospital) ਵਿਚ ਦਾਖਲ ਕੀਤਾ ਗਿਆ ਹੈ, ਪਰ ਹਸਪਤਾਲ ਤੋਂ ਹਰਜੋਤ ਨੇ ਭਾਰਤ ਸਰਕਾਰ ਨੂੰ ਟਵੀਟ (Tweet) ਕਰਕੇ ਮਦਦ ਮੰਗੀ ਹੈ। Also Read : ਵਿਰਾਟ ਕੋਹਲੀ ਦੇ 100ਵੇਂ ਟੈਸਟ ਵਿਚ ਰਾਹੁਲ ਦ੍ਰਵਿਡ ਨੇ ਦਿੱਤਾ ਸਨਮਾਨ, ਹੌਸਲਾ ਵਧਾਉਣ ਪਹੁੰਚੀ ਅਨੁਸ਼ਕਾ

ਮਿਲੀ ਜਾਣਕਾਰੀ ਮੁਤਾਬਕ ਹਰਜੋਤ ਸਿੰਘ ਯੁਕਰੇਨ ਦੇ ਵੈਸਟਰਨ ਬਾਰਡਰ ਵੱਲ ਜਾ ਰਿਹਾ ਸੀ ਤਾਂ ਜੋ ਭਾਰਤ ਵਿਚ ਵਾਪਸੀ ਕਰ ਸਕੇ। ਅਜੇ ਉਹ ਲਵੀਵ ਸਿਟੀ ਦੇ ਰਸਤੇ ਵਿਚ ਹੀ ਸੀ ਕਿ ਇਸੇ ਦੌਰਾਨ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਇਕ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਕੀਵ ਸਿਟੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਪਰ ਹਰਜੋਤ ਨੇ ਭਾਰਤੀ ਸਫਾਰਤਖਾਨੇ ਤੋਂ ਮਦਦ ਦੀ ਅਪੀਲ ਕੀਤੀ ਹੈ। Also Read : ਇੰਤਜ਼ਾਰ ਦੀਆਂ ਘੜੀਆਂ ਖਤਮ, ਇਸ ਤਾਰੀਕ ਨੂੰ ਰਿਲੀਜ਼ ਹੋਵੇਗੀ ਕੇਜੀਐੱਫ-2

ਹਰਜੋਤ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਉਹ ਯੁਕਰੇਨ ਵੱਚ ਫੱਸ ਗਿਆ ਹੈ। ਉਹ ਲਵੀਵ ਸਿਟੀ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਸ ‘ਤੇ ਹਮਲਾ ਹੋ ਗਿਆ। ਉਸ ਨੂੰ ਗੋਲੀ ਲੱਗੀ। ਇਕ ਐਂਬੂਲੈਂਸ ਉਸ ਨੂੰ ਕੀਵ ਦੇ ਹਸਪਤਾਲ ਲੈ ਕੇ ਆਈ ਹੈ। ਉਹ ਭਾਰਤੀ ਸਫਾਰਤਖਾਨੇ ਤੋਂ 20 ਮਿੰਟ ਦੀ ਦੂਰੀ ‘ਤੇ ਹੈ। ਉਸ ਨੂੰ ਇਥੋਂ ਬਾਹਰ ਕੱਢਣ ਵਿਚ ਮਦਦ ਕੀਤੀ ਜਾਵੇ।



